ਕਰਫਿਊ ਦੌਰਾਨ ਖਹਿਰਾ ਅਤੇ ਚੀਮਾਂ ਦੇ ਹਕ ਵਿੱਚ ਆਇਆ ਕੈਪਟਨ ਦਾ ਸਾਥੀ! ਦੇਖੋ ਕੀ ਕਿਹਾ

TeamGlobalPunjab
1 Min Read

ਗਿੱਦੜਬਾਹਾ: ਪੰਜਾਬ ਪੁਲਿਸ ਹਰ ਦਿਨ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਵਿਸ਼ਾ ਬਣੀ ਰਹਿੰਦੀ ਹੈ । ਅੱਜ ਜਿਥੇ ਕੋਰੋਨਾ ਵਾਇਰਸ ਦੇ ਨਾਲ ਇਹੀ ਪੰਜਾਬ ਪੁਲਿਸ ਅੱਗੇ ਹੋ ਕੇ ਲੜਾਈ ਲੜ ਰਹੀ ਹੈ ਉਥੇ ਹੀ ਖੰਨਾ ਪੁਲਿਸ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦਰਅਸਲ ਇਥੇ  ਪੁਲਿਸ ਤੇ ਇਕ ਪਿਓ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਣ ਦੇ ਦੋਸ਼ ਲੱਗੇ ਹਨ । ਇਸ ਦੀ ਲਗਭਗ ਸਾਰੇ ਹੀ ਸਿਆਸਤਦਾਨਾਂ ਵਲੋਂ ਨਿੰਦਾ ਕੀਤੀ ਗਈ ਹੈ । ਬੀਤੇ ਦਿਨੀਂ ਜਿਥੇ ਹਰਪਾਲ ਚੀਮਾ ਅਤੇ ਸੁਖਪਾਲ ਖਹਿਰਾ ਵਲੋਂ ਇਸ ਘਟਨਾ ਦੀ ਨਿੰਦਾ ਕੀਤੀਗਈ ਸੀ ਉਥੇ ਹੀ ਹੁਣ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਹੈ ।

ਰਾਜਾ ਵੜਿੰਗ ਨੇ ਆਪਣੇ ਟਵੀਟ ਹੈਂਡਲ ਤੇ ਟਵੀਟ ਕਰਦਿਆਂ ਲਿਖਿਆ ਕਿ ਉਹ ਐਸ ਐਚ ਓ ਦੀ ਇਸ ਬੇਤੁਕੀ ਹਰਕਤ ਦੀ ਨਿੰਦਾ ਕਰਦੇ ਹਨ ।ਉਨ੍ਹਾਂ ਕਿਹਾ ਕਿ ਇਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ।

https://www.facebook.com/155566517802635/posts/4288177587874820/

Share This Article
Leave a Comment