ਮੁੰਬਈ: ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ, ਉਹ 95 ਸਾਲ ਦੇ ਸਨ। ਬਸੰਤ ਕੁਮਾਰ ਚਕਰਵਰਤੀ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ।
ਉਨਾਂ ਦੀ ਮੌਤ ਗੁਰਦਾ ਫੇਲ ਕਾਰਨ ਹੋਈ ਹੈ। ਉੱਥੇ ਇਸ ਗੱਲ ਦੀ ਵੀ ਚਰਚਾ ਹੈ। ਕਿ ਇਸ ਸਮੇਂ ਮਿਥੁਨ ਬੰਗਲੁਰੂ ‘ਚ ਫਸੇ ਹੋਏ ਹਨ। ਉਹ ਮੁੰਬਈ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਬਸੰਤ ਕੁਮਾਰ ਚੱਕਰਵਰਤੀ ਦੇ ਦੇਹਾਂਤ ‘ਤੇ ਰਿਤੁਪਰਣਾ ਸੇਨਗੁਪਤਾ ਨੇ ਟਵੀਟ ਕਰਦੇ ਹੋਏ ਲਿਖਿਆ ਮਿਥੁਨ ਦਾ, ਤੁਹਾਡੇ ਪਿਤਾ ਦੇ ਅਚਾਨਕ ਦੇਹਾਂਤ ‘ਤੇ ਉਨ੍ਹਾਂ ਨੂੰ ਮੇਰੀ ਸ਼ਰਧਾਂਜਲੀ। ਹਿੰਮਤ ਰੱਖੋ ਅਤੇ ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੀ।
My deep condolences on the sudden demise of your father,Mithun Da.
Stay strong & may his soul rest in peace forever 🙏
— Rituparna Sengupta (@RituparnaSpeaks) April 22, 2020
ਰਿਪੋਰਟ ਮੁਤਾਬਕ ਮਿਥੁਨ ਸ਼ੂਟਿੰਗ ਲਈ ਬੰਗਲੁਰੂ ਗਏ ਸਨ। ਹਾਲਾਂਕਿ ਲਾਕਡਾਉਨ ਕਾਰਨ ਉਹ ਫਸ ਗਏ ਹਨ। ਹਾਲਾਂਕਿ ਮਿਥੁਨ ਦਾ ਵੱਡਾ ਪੁੱਤਰ ਮਿਹ ਇਸ ਸਮੇਂ ਮੁੰਬਈ ‘ਚ ਮੌਜੂਦ ਹੈ।