ਮਿਤਾਲੀ ਬਣੀ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟ ਖਿਡਾਰਨ!

TeamGlobalPunjab
2 Min Read

ਤਿੰਨ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਦਿਨਾਂ ਮੈਚ ਦੌਰਾਨ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਮਹਿਲਾ ਟੀਮ ਨੂੰ ਅੱਠ ਵਿਕਟਾਂ ਨਾਲ ਹਰਾਉਂਦਿਆਂ ਲੜੀ ਵਿੱਚ 1-0 ਨਾਲ ਵਾਧਾ ਕੀਤਾ ਹੈ। ਇਸ ਮੈਚ ਦੌਰਾਨ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਟੀਮ ਨੂੰ 45.1 ਓਵਰ ‘ਚ 164 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਜਦੋਂ ਕਿ ਭਾਰਤੀ ਟੀਮ ਨੇ 41.4 ਓਵਰਾਂ ਵਿੱਚ ਦੋ ਵਿਕਟਾਂ ਗਵਾ ਕੇ ਜਿੱਤ ਹਾਸਲ ਕਰ ਲਈ। ਪਹਿਲਾ ਇੱਕ ਦਿਨਾਂ ਮੈਚ ਖੇਡ ਰਹੀ ਬੱਲੇਬਾਜ਼ ਪ੍ਰਿਆ ਪੂਨੀਆ ਨੇ 75 ਦੌੜਾਂ ਦੀ ਪਾਰੀ ਖੇਡੀ ਅਤੇ ਡੈਬਿਊ ਮੈਚਾਂ ਵਿੱਚ 50+ ਦੌੜਾਂ ਬਣਾਉਣ ਵਾਲੀ ਸੱਤਵੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ।

ਦੱਸ  ਦਈਏ ਕਿ ਦੱਖਣੀ ਅਫਰੀਕਾ  ਨੇ ਟਾਸ ਜਿੱਤ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਲਿਆ ਸੀ। ਇਸ ਮੈਚ ਦੌਰਾਨ ਮਾਰੀਜ਼ੇਨ ਕੈਪ ਨੇ 64 ਗੇਂਦਾਂ ‘ਚ 54 ਦੌੜਾਂ ਬਣਾਈਆਂ। ਲੌਰਾ ਵਾਲੀਵਰਟ ਨੇ ਵੀ 39 ਦੌੜਾਂ ਬਣਾਈਆਂ। ਝੂਲਨ ਗੋਸਵਾਮੀ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਜਵਾਬ ਵਿਚ ਭਾਰਤ ਨੂੰ ਪੂਨੀਆ ਅਤੇ ਜੈਮੀਮਾ ਰੋਡਰਿਗਜ਼ ਨੇ 55 ਦੌੜਾਂ ਦੀ ਪਾਰੀ ਦਿੱਤੀ। ਪੂਨੀਆ ਨੇ ਕਪਤਾਨ ਮਿਤਾਲੀ ਰਾਜ (11 *) ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ।

ਦੱਸਣਯੋਗ ਇਹ ਵੀ ਹੈ ਕਿ ਇਸ ਮੈਚ ‘ਚ ਖੇਡ ਕੇ ਇੰਟਰਨੈਸ਼ਨਲ ਕ੍ਰਿਕਟ ‘ਚ ਮਿਤਾਲੀ ਨੇ ਆਪਣੇ 20 ਸਾਲ ਪੂਰੇ ਕਰ ਲਏ ਹਨ ਅਤੇ ਇਸ ਤਰ੍ਹਾਂ ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਮਿਤਾਲੀ ਨੇ ਜੂਨ 1999 ਵਿੱਚ ਆਇਰਲੈਂਡ ਦੇ ਖਿਲਾਫ ਖੇਡੇ ਇੱਕ ਦਿਨਾਂ ਮੈਚ ਵਿੱਚ ਸ਼ੁਰੂਆਤ ਕੀਤੀ ਸੀ। ਇਸ ਤਰ੍ਹਾਂ ਇੱਕ ਦਿਨਾਂ ਕ੍ਰਿਕਟ ਮੈਚ ‘ਚ 20 ਸਾਲ ਪੂਰੇ ਕਰਨ ਵਾਲੀ ਉਹ ਚੌਥੀ ਕ੍ਰਿਕਟਰ (ਮਹਿਲਾ ਪੁਰਸ਼ ਮਿਲਾ ਕੇ) ਬਣ ਗਈ ਹੈ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸਨਤ ਜੈਸੂਰੀਆ ਅਤੇ ਜਾਵੇਦ ਮਿਆਂਦਾਦ ਅਜਿਹਾ ਕਰ ਚੁੱਕੇ ਹਨ।

ਡੈਬਿਊ ਮੈਚ ‘ਚ 50+ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ

ਖਿਡਾਰੀ ਦੌੜਾਂ ਕਿਹੜੀ ਟੀਮ ਖਿਲਾਫ ਸਾਲ
ਸੰਧਿਆ ਅਗਰਵਾਲ 64 ਆਸਟਰੇਲੀਆ 1984
ਅੰਜੂ ਜੈਨ 84* ਵੈਸਟ ਇੰਡੀਜ਼ 1993
ਰੇਸ਼ਮਾ ਗਾਂਧੀ 104* ਆਇਰਲੈਂਡ 1999
ਮਿਤਾਲੀ ਰਾਜ 114* ਆਇਰਲੈਂਡ 1999
ਕਰੁਣਾ ਜੈਨ 68* ਵੈਸਟ ਇੰਡੀਜ਼ 2004
ਵੇਦ ਕ੍ਰਿਸ਼ਨਮੂਰਤੀ 51 ਇੰਗਲੈਂਡ 2011
ਪ੍ਰਿਆ ਪੂਨੀਆ 75* ਦੱਖਣੀ ਅਫਰੀਕਾ 2019

Share this Article
Leave a comment