ਨਿਊਜਰਸੀ : ਨਿਊਜਰਸੀ ‘ਚ ਬੀਤੇ ਦਿਨੀਂ ਇਡਾ ਤੂਫ਼ਾਨ ਦੀ ਤਬਾਹੀ ਤੋਂ ਬਾਅਦ ਪੈਸਾਇਕ ਟਾਊਨਸ਼ਿਪ ਦੀ ਨਦੀ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ, ਜੋ ਕਿ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਹਨ।
ਪੈਸਾਇਕ ਦੇ ਮੇਅਰ ਹੈਕਟਰ ਲੋਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੇਰਨੀ (Kearny) ਅਤੇ ਨੇਵਾਰਕ (Newark) ਵਿੱਚ ਨਦੀ ਵਿੱਚ ਮਿਲੀਆਂ ਦੋ ਲਾਸ਼ਾਂ ਦੀ ਪਛਾਣ ਇੱਕ ਭਾਰਤੀ ਮੂਲ ਦੀ ਨਿਧੀ ਅਤੇ ਆਯੂਸ਼ ਰਾਣਾ ਵਜੋਂ ਹੋਈ ਹੈ।
ਇਹ ਦੋਵੇਂ ਹੜ ਦੇ ਪਾਣੀ ਦੀ ਲਪੇਟ ਵਿੱਚ ਆਉਣ ਮਗਰੋਂ ਲਾਪਤਾ ਹੋ ਗਏ ਸਨ।


ਦੱਸ ਦੇਈਏ ਕਿ ਇਡਾ ਤੂਫਾਨ ਨੇ ਉੱਤਰ-ਪੂਰਬ ਵਿੱਚ ਜਾਣ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਲੂਸੀਆਨਾ ਅਤੇ ਖਾੜੀ ਤੱਟ ‘ਤੇ ਭਾਰੀ ਤਬਾਹੀ ਮਚਾਈ ਸੀ, ਇਸ ਕਾਰਨ ਨਿਊਯਾਰਕ ਅਤੇ ਨਿਊਜਰਸੀ ‘ਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ। ਇਸ ਕਾਰਨ ਨਿਊਜਰਸੀ ਵਿੱਚ ਘੱਟੋ ਘੱਟ 27 ਮੌਤਾਂ ਹੋਈਆਂ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਨਿਊਜਰਸੀ ਅਤੇ ਨਿਊਯਾਰਕ ਦੇ ਦੌਰੇ ਦੌਰਾਨ ਹੜ ਨੂੰ ਦੋਵਾਂ ਸੂਬਿਆਂ ਲਈ ਇੱਕ ਵੱਡੀ ਤਬਾਹੀ ਐਲਾਨਿਆ ਸੀ।