ਪੰਜਾਬ ‘ਚ ਮੁਕੰਮਲ ਲਾਕਡਾਊਨ ਲਗਾਉਣ ਲਈ ਮੰਤਰੀਆਂ ਨੇ ਬੈਠਕ ‘ਚ ਕੀਤੀ ਸਿਫ਼ਾਰਸ਼: ਸੂਤਰ

TeamGlobalPunjab
1 Min Read

ਚੰਡੀਗੜ੍ਹ: ਸੂਬੇ ‘ਚ ਕੋਰੋਨਾ ਕਾਰਨ ਬੇਕਾਬੂ ਹੋ ਰਹੇ ਹਾਲਾਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਦੀ ਅੱਜ ਮੰਤਰੀਆਂ ਨਾਲ ਕੋਵਿਡ ਰਿਵਿਊ ਬੈਠਕ ਜਾਰੀ ਹੈ। ਪੰਜਾਬ ‘ਚ ਪੂਰਨ ਲਾਕਡਾਊਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਸੰਕੇਤ ਸਿਹਤ ਮੰਤਰੀ ਨੇ ਬੈਠਕ ਤੋਂ ਪਹਿਲਾ ਵੀ ਦਿੱਤੇ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵਲੋਂ ਮੀਟਿੰਗ ‘ਚ ਰਾਏ ਲਈ ਜਾ ਰਹੀ ਹੈ ਜਿਸ ‘ਚ ਬਹੁਤੇ ਮੰਤਰੀਆਂ ਨੇ ਮੁਕੰਮਲ ਤਾਲਾਬੰਦੀ ਦੀ ਸਿਫ਼ਾਰਸ਼ ਕੀਤੀ ਹੈ।

ਦੱਸ ਦਈਏ ਬੈਠਕ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਸੀ ਕਿ ਪੰਜਾਬ ‘ਚ ਲਾਕਡਾਊਨ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਚੇਨ ਨੂੰ ਤੋੜਣ ਲਈ ਲਾਕਡਾਊਨ ਲਗਾਉਣਾ ਹੀ ਇਕੋ-ਇਕ ਬਦਲ ਹੈ।

Share this Article
Leave a comment