ਨਵੀਂ ਦਿੱਲੀ: ਹਿਮਾਲਿਆ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਦਿੱਲੀ ਦਾ ਪੈਰਾ ਹੇਂਠਾਂ ਡਿੱਗ ਗਿਆ ਹੈ। ਬੀਤੇ ਦਿਨੀਂ ਕੜਾਕੇ ਦੀ ਠੰਢ ਕਾਰਨ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਰਿਹਾ , ਜੋ ਆਮ ਤਾਪਮਾਨ ਨਾਲੋਂ ਪੰਜ ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਵੀ 18.5 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 5 ਡਿਗਰੀ ਘੱਟ ਸੀ, ਜਦਕਿ ਸੋਮਵਾਰ ਨੂੰ ਇਹ 19.4 ਡਿਗਰੀ ਦਰਜ ਕੀਤਾ ਗਿਆ ਸੀ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਤੱਕ ਡਿੱਗ ਸਕਦਾ ਹੈ।
ਉਥੇ ਹੀ ਨੈਨੀਤਾਲ ‘ਚ ਘੱਟੋ-ਘੱਟ ਤਾਪਮਾਨ 5 ਅਤੇ ਦੇਹਰਾਦੂਨ ਵਿੱਚ 8 ਡਿਗਰੀ ਰਿਹਾ , ਫਿਰ ਵੀ ਦਿੱਲੀ ਇਨ੍ਹਾਂ ਪਹਾੜੀ ਇਲਾਕਿਆਂ ਨਾਲੋਂ ਕਿਤੇ ਠੰਡਾ ਸੀ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਭਾਰਤ ਵਿੱਚ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤਕ ਡਿੱਗ ਸਕਦਾ ਹੈ। ਉੱਥੇ ਹੀ ਦਸੰਬਰ ਦੇ ਅਖੀਰਲੇ ਹਫ਼ਤੇ ਤੱਕ ਦਿੱਲੀ ਦਾ ਤਾਪਮਾਨ 2 ਡਿਗਰੀ ਤੋਂ ਵੀ ਨੀਚੇ ਜਾ ਸਕਦਾ ਹੈ। ਦਿੱਲੀ ਨਹੀਂ ਪੰਜਾਬ ‘ਚ ਵੀ ਠੰਢ ਦਾ ਪ੍ਰਕੋਪ ਵਧੇਗਾ। ਉੱਤਰ ਭਾਰਤ ਦਾ ਪਾਰਾ ਹੇਠਾਂ ਡਿੱਗ ਕੇ 3 ਤੋਂ 5 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਇਸ ਤੋਂ ਇਲਾਵਾ ਜਾਫਰਪੁਰ ‘ਚ ਪਾਰਾ 3.6 ਡਿਗਰੀ ਸੈਲਸੀਅਸ ‘ਤੇ ਆ ਗਿਆ ਸੀ। ਇਆਨਗਰ ਅਤੇ ਲੋਧੀ ਰੋਡ ਮੌਸਮ ਸਟੇਸ਼ਨਾਂ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 4.0 ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦਿੱਲੀ ਵਿਖੇ ਸਾਲ 2019 ‘ਚ 28 ਦਸੰਬਰ ਨੂੰ ਘੱਟੋ-ਘੱਟ ਤਾਪਮਾਨ 2.4 ਡਿਗਰੀ, 2018 ਵਿੱਚ 29 ਦਸੰਬਰ ਨੂੰ 2.6 ਡਿਗਰੀ ਦਰਜ ਕੀਤਾ ਗਿਆ ਸੀ। ਆਲ-ਟਾਈਮ ਰਿਕਾਰਡ 27 ਦਸੰਬਰ 1930 ਵਿੱਚ ਪਾਰਾ ਸਿਫਰ ਡਿਗਰੀ ‘ਤੇ ਆ ਗਿਆ ਸੀ।