ਵੱਡੀ ਰਾਹਤ : 44 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਕੇਸ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ :  ਦੇਸ਼ ’ਚ ਫੈਲੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਹੁਣ ਕੁਝ ਰਾਹਤ ਮਿਲਣ ਲੱਗੀ ਹੈ। ਲਗਾਤਾਰ 44 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ’ਚ 1.86 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਪਿਛਲੇ 24 ਘੰਟਿਆਂ ’ਚ 2,59,459 ਮਰੀਜ਼ਾਂ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਜਿੱਤਣ ’ਚ ਸਫ਼ਲਤਾ ਹਾਸਿਲ ਕੀਤੀ। ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ।

ਮੰਤਰਾਲੇ ਦੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦਾ ਅੰਕੜਾ 1,86,364 ਦਰਜ ਕੀਤਾ ਗਿਆ ਉੱਥੇ ਹੀ 3,660 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋਈ।

ਇਸ ਤੋਂ ਬਾਅਦ ਦੇਸ਼ ’ਚ ਹੁਣ ਤਕ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 2,75,55,457 ਹੋ ਗਈ ਤੇ ਮਰਨ ਵਾਲਿਆਂ ਦਾ ਅੰਕੜਾ 3,18,895 ਹੈ। ਹਾਲਾਂਕਿ ਹੁਣ ਤਕ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 2,48,93,410 ਹੈ।

ਮੌਜੂਦਾ ਸਮੇਂ ’ਚ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਐਕਟਿਵ ਕੇਸਾਂ ਦਾ ਅੰਕੜਾ 23,43,152 ਹੈ। ਮੰਤਰਾਲੇ ਨੇ ਇਨਫੈਕਸ਼ਨ ਦੇ ਅੰਕੜਿਆਂ ਨੂੰ ਦੇਖਦੇ ਹੋਏ ਦੱਸਿਆ, ‘ਹਫਤਾਵਾਰ ਇਨਫੈਕਸ਼ਨ ਦਾ ਦਰ ਅਜੇ 10.42 ਫ਼ੀਸਦੀ ਹੈ ਤੇ ਰੋਜ਼ਾਨਾ ਇਨਫੈਕਸ਼ਨ ਦਰ ਚਾਰ ਦਿਨਾਂ ਤੋਂ ਲਗਾਤਾਰ 10 ਫ਼ੀਸਦੀ ਤੋਂ ਘੱਟ ਬਣਿਆ ਹੋਇਆ ਹੈ।

Share This Article
Leave a Comment