ਪੱਤਰਕਾਰ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪੌਜ਼ਟਿਵ, ਬੀਤੇ ਦਿਨੀ ਸੀਨੀਅਰ ਨੇਤਾ ਕਮਲ ਨਾਥ ਦੀ ਪ੍ਰੈਸ ਕਾਨਫਰੰਸ ਚ ਹੋਇਆ ਸੀ ਸ਼ਾਮਲ

TeamGlobalPunjab
1 Min Read

ਭੁਪਾਲ : ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੀਤੇ ਦਿਨੀ ਸੀਨੀਅਰ ਕਾਂਗਰਸੀ ਨੇਤਾ ਕਮਲਨਾਥ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ ਇਕ ਪੱਤਰਕਾਰ ਦੀ ਵੀ ਰਿਪੋਰਟ ਪੌਜ਼ਟਿਵ ਆਈ ਹੈ। ਦੱਸ ਦੇਈਏ ਕਿ ਇਹ ਪੱਤਰਕਾਰ ਬੀਤੇ ਦਿਨੀ ਜਦੋ ਕਮਲ ਨਾਥ ਵਲੋਂ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਤਾ ਉਥੇ ਸ਼ਾਮਲ ਸੀ।

ਦੱਸਣਯੋਗ ਹੈ ਕਿ ਦੇਸ਼ ਅੰਦਰ ਹੁਣ 21 ਦਿਨਾਂ ਲਈ ਲਾਕ ਡਾਊਨ ਘੋਸ਼ਿਤ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮਾਹਰਾਂ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਖਤ ਕਦਮ ਨਾ ਚੁੱਕੇ ਗਏ ਤਾਂ ਦੇਸ਼ ਵਿੱਚ ਇਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਵੇਗੀ। ਇਸੇ ਲਈ ਮੰਗਲਵਾਰ ਨੂੰ ਲਾਕ ਡਾਊਨ ਘੋਸ਼ਿਤ ਕੀਤਾ ਗਿਆ ਸੀ। ਧਿਆਨਦੇਣਯੋਗ ਹੈ ਕਿ ਇਸ ਨਾਲ ਪੂਰੀ ਦੁਨੀਆਂ ਵਿਚ 18,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਇਕੱਲੇ ਇਟਲੀ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 6,000 ਤਕ ਪਹੁਚ ਗਈ ਹੈ।

Share this Article
Leave a comment