ਨਿਊਜ਼ ਡੈਸ਼ਕ: ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਜਹਾਜ਼ ਅਤੇ ਇੱਕ ਮਿੰਨੀ ਬੱਸ ਦੀ ਟੱਕਰ ਹੋ ਗਈ। ਜਿਸਦੀ ਫੋਟੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹਾਦਸੇ ਵਿੱਚ ਟੈਂਪੋ ਟਰੈਵਲਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਹਾਦਸਾ ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰਿਆ ਹੈ। ਐਤਵਾਰ ਸਵੇਰੇ ਇੱਕ ਮਿੰਨੀ ਬੱਸ ਇੰਡੀਗੋ ਦੇ ਜਹਾਜ਼ ਨਾਲ ਟਕਰਾ ਗਈ। ਬੱਸ ਜਹਾਜ਼ ਦੇ ਅਗਲੇ ਹਿੱਸੇ ਨਾਲ ਟਕਰਾ ਗਈ। ਹਾਲਾਂਕਿ ਜਹਾਜ਼ ਚਾਲੂ ਨਹੀਂ ਸੀ ਤੇ ਵੱਡਾ ਹਾਦਸਾ ਟਲ ਗਿਆ। ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਹੈ।
20 ਅਪ੍ਰੈਲ 2025 ਦੁਪਹਿਰ ਲਗਪਗ 12:15 ਵਜੇ ਦਾ ਸਮਾਂ ਸੀ। ਰਿਪੋਰਟਾਂ ਅਨੁਸਾਰ ਮਿੰਨੀ ਬੱਸ ਇੱਕ ਤੀਜੀ ਧਿਰ ਏਜੰਸੀ ਦੀ ਸੀ। ਇੰਡੀਗੋ ਦਾ ਜਹਾਜ਼ ਪਾਰਕਿੰਗ ਵਿੱਚ ਖੜ੍ਹਾ ਸੀ ਤੇ ਮਿੰਨੀ ਬੱਸ ਉੱਥੋਂ ਲੰਘ ਰਹੀ ਸੀ। ਅਚਾਨਕ ਮਿੰਨੀ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਬੱਸ ਜਹਾਜ਼ ਦੇ ਅੰਡਰਕੈਰੇਜ (ਹੇਠਲੇ ਹਿੱਸੇ) ਨਾਲ ਟਕਰਾ ਗਈ।
ਇੰਡੀਗੋ ਏਅਰਲਾਈਨਜ਼ ਨੇ ਕਿਹਾ ਕਿ ਅਸੀਂ ਇਸ ‘ਤੇ ਨਜ਼ਰ ਰੱਖ ਰਹੇ ਹਾਂ। ਬੇਂਗਲੁਰੂ ਹਵਾਈ ਅੱਡੇ ਦੀ ਪਾਰਕਿੰਗ ਵਿੱਚ ਖੜ੍ਹੇ ਇੱਕ ਇੰਡੀਗੋ ਜਹਾਜ਼ ਨੂੰ ਇੱਕ ਤੀਜੀ ਧਿਰ ਦੇ ਵਾਹਨ ਨੇ ਟੱਕਰ ਮਾਰ ਦਿੱਤੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ‘ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।