ਜਕਾਰਤਾ : ਇੰਡੋਨੇਸ਼ੀਆ ਵਿਖੇ ਇੱਕ ਛੋਟਾ ਕਾਰਗੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਦੇਸ਼ ਦੇ ਪੂਰਬ ‘ਚ ਸਥਿਤ ਪਾਪੂਆ ਸੂਬੇ ਦੇ ਪਹਾੜੀ ਜੰਗਲਾਂ ‘ਚ ਬੁੱਧਵਾਰ ਨੂੰ ਕਾਰਗੋ ਜਹਾਜ਼ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਤਿਮਿਕਾ ਬਚਾਅ ਏਜੰਸੀ ਦੇ ਮੁਖੀ ਜਾਰਜ ਲਿਓ ਮਰਸੀ ਰਨਦੰਗ ਨੇ ਦੱਸਿਆ ਕਿ ਬਚਾਅ ਮੁਲਾਜ਼ਮ ‘ਰਿੰਬੁਨ ਏਅਰ’ ਦੇ ਜਹਾਜ਼ ਦੇ ਹਾਦਸਾਗ੍ਰਸਤ ਵਾਲੀ ਥਾਂ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
Video taken by Basarnas rescuers suggested that the plane hit the ground nose first. The tail section of the fuselage is largely intact, but the same cannot be said about the cockpit. The video also showed that one of the wings is lodged in the trees. pic.twitter.com/gf8GE3HxDl
— Nuice Media (@nuicemedia) September 15, 2021
ਉਨ੍ਹਾਂ ਨੇ ਕਿਹਾ ਕਿ ਖਰਾਬ ਮੌਸਮ ਅਤੇ ਗੁੰਝਲਦਾਰ ਰਸਤੇ ਕਾਰਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਣ ‘ਚ ਮੁਸ਼ਕਲ ਹੋਈ। ਇਸ ਤੋਂ ਪਹਿਲਾਂ ਆਵਾਜਾਈ ਮੰਤਰਾਲਾ ਨੇ ਕਿਹਾ ਸੀ ਕਿ ਜਹਾਜ਼ ਦੇ ਉਡਾਣ ਭਰਨ ਦੇ 50 ਮਿੰਟ ਬਾਅਦ ਹੀ ਸਥਾਨਕ ਅਧਿਕਾਰੀਆਂ ਦਾ ‘ਟਵਿਨ ਓਟੱਰ 300’ ਨਾਲ ਸੰਪਰਕ ਟੁੱਟ ਗਿਆ।
ਜਹਾਜ਼ ਨਾਬਾਇਰ ਜ਼ਿਲ੍ਹੇ ਤੋਂ ਜਾਯਾ ਜ਼ਿਲ੍ਹਾ ਵੱਲ ਨਿਰਮਾਣ ਸੰਬੰਧੀ ਸਮਗੱਰੀ ਲੈ ਜਾ ਰਿਹਾ ਸੀ। ਰਨਦੰਗ ਨੇ ਦੱਸਿਆ ਕਿ ਸਵੇਰੇ ਮੌਸਮ ਸਾਫ ਸੀ ਪਰ ਬਾਅਦ ‘ਚ ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ ਉਸ ਵੇਲੇ ਅਸਮਾਨ ‘ਚ ਬੱਦਲ ਛਾ ਗਏ ਸਨ।