ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਹਾਈਵੇ ‘ਤੇ ਪਰਵਾਸੀ ਮਜ਼ਦੂਰਾਂ ਨੇ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਘਰ ਭੇਜਿਆ ਜਾਵੇ , ਅਸੀ ਸੜਕ ਉੱਤੇ ਰਹਿਣ ਨੂੰ ਮਜਬੂਰ ਹਾਂ। ਉਨ੍ਹਾਂ ਦੱਸਿਆ ਕੱਲ ਸਾਡੀ ਸਕਰੀਨਿੰਗ ਹੋ ਗਈ ਸੀ ਪਰ ਫਿਰ ਦੱਸਿਆ ਗਿਆ ਕਿ ਸਾਡੀ ਟਰੇਨ ਕੈਂਸਲ ਹੋ ਗਈ ਹੈ। ਅਸੀ ਘਰ ਜਾਣਾ ਚਾਹੁੰਦੇ ਹਾਂ , ਪਰ ਇੰਤਜਾਮ ਨਹੀਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਸੀ ਕੀ ਕਰੀਏ, ਕੰਮ ਨਹੀਂ ਹੈ, ਜੇਬ ਵਿੱਚ ਪੈਸਾ ਨਹੀਂ ਹੈ , ਮੀਂਹ ਦਾ ਮੌਸਮ ਹੈ ਅਸੀ ਕਿੱਥੇ ਜਾਈਏ। ਸੈਂਕੜੇ ਪ੍ਰਵਾਸੀਆਂ ਨੇ ਰੋਡ ‘ਤੇ ਸਰਕਾਰ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੜਕ ‘ਤੇ ਪਏ ਰਹਿਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਸਾਡੀ ਮੰਗ ਹੈ ਕਿ ਸਾਨੂੰ ਘਰ ਭੇਜੇ ਜਾਣ ਦਾ ਇੰਤਜਾਮ ਕਰਵਾਇਆ ਜਾਵੇ।
ਦੱਸ ਦੇਈਏ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 2282 ਲੋਕ ਸੰਕਰਮਿਤ ਪਾਏ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਵੀਰਵਾਰ ਨੂੰ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਮਿਲਾਕੇ ਕੁੱਲ 48 ਲੋਕਾਂ ਦੀ ਜਾਨ ਜਾ ਚੁੱਕੀ ਹੈ।