ਸੀ-ਪਾਈਟ ਕੈਂਪ ਵੱਲੋਂ ਵੋਮੈਨ ਮਿਲਟਰੀ ਪੁਲਿਸ ਫੋਰਸ ਭਰਤੀ ਲਈ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ : ਸੀ ਪਾਈਟ ਕੈਂਪ ਕਾਲਝਰਾਣੀ ਦੇ ਇੰਚਾਰਜ਼ ਹਰਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਵੋਮੈਨ ਮਿਲਟਰੀ ਪੁਲਿਸ ਫੋਰਸ ਲਈ ਆਨ-ਲਾਈਨ ਅਪਲਾਈ ਕਰਨ ਵਾਲੀਆਂ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਤ ਅਤੇ ਫਾਜ਼ਿਲਕਾ ਜਿਲ੍ਹਿਆਂ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਸਿਖਲਾਈ ਦੌਰਾਂਨ ਕਿਸੇ ਵੀ ਲੜਕੀ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਆਪਣੇ ਸਾਰੇ ਅਸਲ ਸਰਟੀਫਿਕੇਟ (ਸਮੇਤ ਸਾਰੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ) ਆਨ-ਲਾਈਟ ਅਪਲਾਈ ਫਾਰਮ, ਅਧਾਰ ਕਾਰਡ, 2 ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਮਿਤੀ 22 ਜੂਨ 2021 ਤੋਂ ਸਵੇਰੇ 09:00 ਵਜੇ ਕਿਸੇ ਵੀ ਸਰਕਾਰੀ ਕੰਮ ਵਾਲੇ ਦਿਨ 23 ਜੁਲਾਈ 2021 ਤੱਕ ਨਿੱਜੀ ਤੌਰ ਤੇ ਕੈਂਪ ਵਿੱਚ ਆ ਕੇ ਰਜ਼ਿਸਟ੍ਰੇਸ਼ਨ, ਕਾਊਂਸਲਿੰਗ ਤੇ ਸਿਖਲਾਈ ਲਈ ਆ ਸਕਦੀਆਂ ਹਨ। ਐਕਸ ਸਰਵਿਸਮੈਨ ਦੀਆਂ ਲੜਕੀਆਂ ਅਤੇ ਐਨ.ਸੀ.ਸੀ. ਸਰਟੀਫਿਕੇਟ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਕੈਂਪ ਵਿੱਚ ਸਿਖਲਾਈ ਲਈ ਪਹਿਲ ਦਿੱਤੀ ਜਾਵੇਗੀ। ਵੋਮੈਨ ਮਿਲਟਰੀ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਭਾਰਤੀ ਫੌਜ ਦੀ ਵੈਬਸਾਈਟ www.joinindianarmy.nic.in ਤੇ 20 ਜੁਲਾਈ 2021 ਤੱਕ ਅਪਲਾਈ ਕਰਕੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਰਜ਼ਿਸਟ੍ਰੇਸਨ, ਕਾਊਸਲਿੰਗ ਅਤੇ ਸਿਖਲਾਈ ਲਈ ਉਕਤ ਦਰਸਾਈ ਮਿਤੀ ਤੱਕ ਪਹੁੰਚ ਸਕਦੀਆਂ ਹਨ।

ਵਧੇਰੇ ਜਾਣਕਾਰੀ ਲਈ ਸੰਪਰਕ ਨੰ: 93167-13000, 94641-52013 ਅਤੇ 98418-50214 ਤੇ ਦਫਤਰੀ ਕੰਮ ਕਾਜ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਕੈਂਪ ਇੰਚਾਰਜ਼  ਹਰਜੀਤ ਸਿੰਘ ਸੰਧੂ ਦੁਆਰਾ ਦਿੱਤੀ ਗਈ।

Share this Article
Leave a comment