ਮੈਕਸੀਕੋ ਸਿਟੀ- ਮੈਕਸੀਕੋ ਦੇ ਗੁਆਨਾਜੁਆਤੋ ਸੂਬੇ ‘ਚ ਐਤਵਾਰ ਤੜਕੇ ਇਕ ਬਾਰ ‘ਚ ਹੋਈ ਗੋਲੀਬਾਰੀ ਦੀ ਘਟਨਾ ਵਿਚ 4 ਮਹਿਲਾਵਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਅਨੁਸਾਰ ਐਤਵਾਰ ਨੂੰ ਗੁਆਨਜੁਆਤੋ ਦੇ ਜਰਾਲ ਡੇਲ ਪ੍ਰੋਗਰੈਸੋ ਸ਼ਹਿਰ ‘ਚ ਕੁਝ ਹਮਲਾਵਰ ਨੇ ਇੱਕ ਬਾਰ ‘ਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਹਮਲੇ ‘ਚ 4 ਮਹਿਲਾਵਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਜਦ ਕਿ ਇੱਕ ਹੋਰ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸ ਦਈਏ ਕਿ ਮੈਕਸੀਕੋ ਦਾ ਗੁਆਨਾਜੁਆਤੋ ਸੂਬਾ ਖੇਤੀ ਪ੍ਰਧਾਨ ਅਤੇ ਉਦਯੋਗਿਕ ਇਕਾਈਆਂ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ। ਗੁਆਨਜੁਆਤੋ ਸੂਬਾ ‘ਚ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਸ ਨਾਲ ਸਬੰਧਤ ਹੋਰ ਅਪਰਾਧਕ ਗਤੀਵਿਧੀਆਂ ਵਾਪਰਦੀਆਂ ਰਹਿੰਦੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਗੁਆਨਾਜੁਆਤੋ ਸੂਬੇ ‘ਚ ਇਸ ਸਾਲ ਜਨਵਰੀ ਤੋਂ ਮਈ ਵਿਚਕਾਰ 1900 ਤੋਂ ਵੱਧ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ।