ਮੇਲਾਨੀਆ ਟਰੰਪ ਨੂੰ ਆਈ ਭਾਰਤ ਦੀ ਯਾਦ, ਟਵੀਟ ਕਰਕੇ ਭੇਜਿਆ ਖਾਸ ਸੰਦੇਸ਼

TeamGlobalPunjab
1 Min Read

ਵਾਸ਼ਿੰਗਟਨ: ਟਰੰਪ ਦੇ ਰਾਸ਼ਟਰਪਤੀ ਰਹਿਣ ਦੌਰਾਨ ਬੀਤੇ ਸਾਲ ਭਾਰਤ ਦੇ ਦੌਰੇ ‘ਤੇ ਆਈ ਮੇਲਾਨੀਆ ਟਰੰਪ ਨੇ ਯਾਦਾਂ ਨੂੰ ਤਾਜ਼ਾਂ ਕਰਦਿਆਂ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਦਿੱਲੀ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਲਈ ਸੰਦੇਸ਼ ਭੇਜਿਆ ਹੈ।

ਮੇਲਾਨੀਆ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ ਇੱਕ ਪੁਰਾਣੀ ਵੀਡੀਓ ’ਤੇ ਟਵੀਟ ਕਰ ਕੇ ਲਿਖਿਆ, ਮੈਂ ਪਿਛਲੇ ਸਾਲ ਦਿੱਲੀ ਦੇ ਸਕੂਲ ‘ਚ ਗਈ ਸੀ ਜਿਸਨੂੰ ਮੈਂ ਯਾਦ ਕਰ ਰਹੀ ਹਾਂ। ਮਨੂ ਗੁਲਾਟੀ ਕ੍ਰਿਪਾ ਕਰਕੇ ਦਿੱਲੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੇਰਾ ਪਿਆਰ ਅਤੇ ਵਧਾਈ ਦੇਣਾ।

ਮਨੂ ਗੁਲਾਟੀ ਦਿੱਲੀ ਦੇ ਸਰਕਾਰੀ ਸਕੂਲ ‘ਚ ਟੀਚਰ ਹੈ। ਮਨੂ ਗੁਲਾਟੀ ਨੇ ਵੀ ਟਵੀਟ ਕਰਕੇ ਮੇਲਾਨੀਆ ਟਰੰਪ ਨੂੰ ਧੰਨਵਾਦ ਦਿੱਤਾ। ਮਨੂ ਗੁਲਾਟੀ ਨੇ ਕਿਹਾ ਕਿ ਆਪ ਵਲੋਂ ਯਾਦ ਕੀਤਾ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ।

Share this Article
Leave a comment