ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਸਮੇਤ ਭਾਰਤ ਦੌਰੇ ਤੋਂ ਬਾਅਦ ਮੁੜ ਵਾਪਸ ਆਪਣੇ ਵਤਨ ਪਰਤ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ‘ਚ ਜਿੱਥੇ ਹੋਰ ਖੂਬਸੂਰਤ ਥਾਵਾਂ ਦੇਖੀਆਂ ਉੱਥੇ ਹੀ ਫਸਟ ਲੇਡੀ ਮੇਲਾਨਿਆਂ ਟਰੰਪ ਨੇ ਦਿੱਲੀ ਦੇ ਸਕੂਲਾਂ ਦਾ ਵੀ ਦੌਰਾ ਕੀਤਾ। ਇੱਥੇ ਮੇਲਾਨਿਆਂ ਨੇ ਨਾ ਸਿਰਫ ਦੌਰਾ ਕੀਤਾ ਬਲਕਿ ਉਨ੍ਹਾਂ ਦੀ ਮੁਰੀਦ ਹੋ ਗਈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੇਲਾਨਿਆਂ ਟਰੰਪ ਨੇ ਅਮਰੀਕਾ ਪਹੁੰਚਦਿਆਂ ਹੀ ਦਿੱਲੀ ਦੇ ਸਕੂਲਾਂ ਦੀ ਤਾਰੀਫ ਕਰਦਿਆਂ ਧੰਨਵਾਦ ਕੀਤਾ ਹੈ।
Thank you Sarvodaya School for welcoming me with the lovely Tilak & Aarti tradition! pic.twitter.com/qRiKPE9rcS
— Melania Trump 45 Archived (@FLOTUS45) February 27, 2020
ਮੇਲਾਨਿਆਂ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਦਿੱਲੀ ਦੇ ਸਕੂਲਾਂ ਦੀ ਹੈਪੀਨੈਸ ਕਲਾਸ ਤੋਂ ਬਹੁਤ ਉਤਸਾਹਿਤ ਹੋਈ ਹੈ। ਉਨ੍ਹਾਂ ਨੇ ਇਸ ਮੌਕੇ ਕੀਤੇ ਗਏ ਸਵਾਗਤ ਲਈ ਧੰਨਵਾਦ ਕੀਤਾ। ਮੇਲਾਨਿਆਂ ਨੇ ਹੈਪੀਨੈਸ ਕਲਾਸ ਦੇ ਖੂਬਸੂਰਤ ਪਲਾਂ ਦਾ ਵੀਡੀਓ ਵੀ ਆਪਣੇ ਟਵੀਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ।
Unforgettable afternoon at the Sarvodaya School in New Delhi! It was an honor to be surrounded by extraordinary students and faculty. Thank you for the warm welcome! #BeBest pic.twitter.com/vza9ZMMOOV
— Melania Trump 45 Archived (@FLOTUS45) February 27, 2020
ਉਨ੍ਹਾਂ ਲਿਖਿਆ ਕਿ ਉਹ ਦਿੱਲੀ ਦੇ ਸਕੂਲ ਦੇ ਪਲਾਂ ਨੂੰ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਲਿਖਿਆ ਕਿ ਇਹ ਸਮਾਂ ਉਨ੍ਹਾਂ ਲਈ ਬਹੁਤ ਹੀ ਖੂਬਸੂਰਤ ਪਲ ਸਨ। ਮੇਲਾਨਿਆਂ ਨੇ ਕਿਹਾ ਕਿ ਤਿਲਕ ਨਾਲ ਜਿਸ ਤਰ੍ਹਾਂ ਉਨ੍ਹਾਂ ਦਾ ਸਵਾਗਤ ਕੀਤਾ ਉਸ ਲਈ ਬਹੁਤ ਬਹੁਤ ਧੰਨਵਾਦ।
I was inspired by the “Reading Classroom” & “Happiness Curriculum” programs at Sarvodaya School in New Delhi. Wonderful to see the principles of #BeBest are not just limited to the U.S., and can be found throughout the world. pic.twitter.com/IJ0dgYhLVy
— Melania Trump 45 Archived (@FLOTUS45) February 27, 2020