ਮਿਲਾਨ : ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਧੱਕ ਬਰਕਰਾਰ ਹੈ। ਪੰਜਾਬੀ ਕੁੜੀਆਂ ਵੀ ਆਪਣੀ ਕਾਬਲੀਅਤ ਦੇ ਦਮ ‘ਤੇ ਪੰਜਾਬ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਮਿਲਾਨ ਦੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜਾਇਨ ਯੂਨੀਵਿਰਸਟੀ ਤੋਂ ਫੈਸਨ ਡਿਜ਼ਾਇਨ ਦਾ ਕੋਰਸ 100/100 ਨੰਬਰ ਲੈ ਕੇ ਟਾਪ ਕੀਤਾ ਹੈ।
ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਮਿਲਾਨ ‘ਚ ਮਹਿਕਪ੍ਰੀਤ ਸੰਧੂ ਪਹਿਲੀ ਪੰਜਾਬਣ ਹੈ ਜਿਸ ਨੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਮਹਿਕਪ੍ਰੀਤ ਦੀ ਇਸ ਪ੍ਰਾਪਤੀ ਨਾਲ ਇਟਲੀ ‘ਚ ਉਸਦੇ ਮਾਪਿਆਂ ਅਤੇ ਇੱਥੇ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਂ ਰੋਸ਼ਨ ਹੋਇਆ ਹੈ।
ਮਹਿਕਪ੍ਰੀਤ ਸੰਧੂ ਆਪਣੇ ਪਿਤਾ ਪਰਵਿੰਦਰ ਸਿੰਘ ਸੰਧੂ, ਮਾਤਾ ਸੁੱਖਜਿੰਦਰ ਜੀਤ ਕੌਰ ਤੇ ਭੈਣ ਜੋਬਨਪ੍ਰੀਤ ਸੰਧੂ ਨਾਲ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿਖੇ ਰਹਿ ਰਹੀ ਹੈ।
ਮਹਿਕਪ੍ਰੀਤ ਨੇ ਆਪਣੀ ਪੜਾਈ ਦੀ ਸ਼ੁਰੂਆਤ ਕਰੇਮੋਨਾ ਦੇ ਇਕ ਸਕੂਲ ਤੋ ਫੈਸ਼ਨ ਡਿਜ਼ਾਈਨ ਦੇ ਕੋਰਸ ਨਾਲ ਕੀਤੀ। ਮਹਿਕਪ੍ਰੀਤ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਖਲੋਰ ਨਾਲ ਜੁੜਿਆ ਹੋਇਆ ਹੈ।