ਮਨਪ੍ਰੀਤ ਬਾਦਲ ਵੱਲੋਂ ਨੀਯਤ ਕੀਤੀ ਮੀਟਿੰਗ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ.ਏ.ਪੀ.ਸਿਨਹਾ ਵੱਲੋਂ ਨਿਭਾਈ

TeamGlobalPunjab
2 Min Read

ਚੰਡੀਗੜ੍ਹ: ਅੱਜ ਇਥੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਚੌਥਾ ਦਰਜਾ(ਪੀ.ਆਰ.ਚੌਕੀਦਾਰ)ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ,ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ( ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਪੰਜਾਬ) ਦੇ ਨੁਮਾਇੰਦਿਆਂ ਨਾਲ ਵਿੱਤ ਮੰਤਰੀ  ਮਨਪ੍ਰੀਤ ਬਾਦਲ ਵੱਲੋਂ ਨੀਯਤ ਕੀਤੀ ਮੀਟਿੰਗ ਵਿੱਤ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਵਿੱਤ ਕੇ.ਏ.ਪੀ.ਸਿਨਹਾਂ ਆਈ ਏ ਐਸ ਵੱਲੋਂ ਵਿੱਤ ਮੰਤਰੀ ਜੀ ਦੇ ਸਿਵਲ ਸਕੱਤਰੇਤ ਸਥਿਤ ਦਫਤਰ ਦਫ਼ਤਰ ਕਮਰਾ ਨੰਬਰ 17 ,ਤੀਜੀ ਮੰਜ਼ਿਲ ਚੰਡੀਗੜ੍ਹ ਵਿਖੇ ਕੀਤੀ ਗਈ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਮਾਨਯੋਗ ਕੇ.ਸਿਵਾ ਪ੍ਰਸਾਦਿ ਆਈ.ਏ.ਐਸ.ਵੀ ਸਾਮਲ ਸਾਮਲ ਸਨ।

ਵਿੱਤ ਮੰਤਰੀ ਸਾਹਿਬ ਕੈਬਨਿਟ ਮੀਟਿੰਗ ਵਿੱਚ ਜਾਣ ਕਰਕੇ ਸਾਮਲ ਨਹੀਂ ਹੋ ਸਕੇ,ਯੂਨੀਅਨ ਵੱਲੋਂ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਜਨਰਲ ਸਕੱਤਰ ਬਲਜਿੰਦਰ ਸਿੰਘ ਸਾਮਲ ਹੋਏ ਮੀਤ ਪ੍ਧਾਨ ਗੁਰਮੀਤ ਮਿੱਡਾ ,ਵਿੱਤ ਸਕੱਤਰ ਸੌਦਾਨ ਸਿੰਘ ਯਾਦਵ , ਸਕੱਤਰ ਹੰਸ ਰਾਜ ਦੀਦਾਰਗੜ੍ਹ,ਰਮਨ ਸਰਮਾਂ ਚੰਡੀਗੜ ਅਤੇ ਬੰਸੀ ਲਾਲ ਪਟਿਆਲਾ ਵੀ ਹਾਜਰ ਸਨ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਮਾਨਯੋਗ ਉੱਚ ਅਦਾਲਤ ਦੇ ਹੁਕਮਾਂ ਸਨਮੁੱਖ ਆਰਜ਼ੀ ਚੌਕੀਦਾਰਾਂ ਨੂੰ ਸੁਪਰਨੀਊਮਰੀ ਅਸਾਮੀਆਂ ਦੇ ਕੇ ਰੈਗੂਲਰ ਕਰਨ ,ਰੈਗੂਲਰ ਕੀਤੇ ਚੌਕੀਦਾਰਾਂ ਨੂੰ ਜੀ.ਪੀ.ਐਫ.ਨੰਬਰ ਜਾਰੀ ਕਰਨ,ਅਤੇ 01-03-2019 ਤੋਂ ਸੇਵਾ ਮੁੱਕਤ ਚੌਕੀਦਾਰਾਂ ਨੂੰ ਪੈਨਸ਼ਨ ਅਤੇ ਪੈਨਸ਼ਨਰੀ ਲਾਭ ਜਾਰੀ ਕਰਨ,ਸਵ:ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਅਧਾਰਤ ਨੌਕਰੀ ਦੇਣ ,ਯੋਗਤਾ ਰੱਖਦੇ ਕਰਮਚਾਰੀਆਂ ਨੂੰ ਦਰਜਾ-3 ਚ ਤਰੱਕੀ ਦੇਣ ਅਤੇ ਰੈਗੂਲਰ ਕਰਨ ਉਪਰੰਤ ਦੂਰ ਦੁਰਾਡੇ ਜਿਲਿਆਂ ਵਿੱਚ ਬਦਲੇ ਕਰਮਚਾਰੀਆਂ ਨੂੰ ਘਰੇਲੂ ਜਿਲਿਆਂ ਚ ਅਡਜਸਟ ਕਰਨ ਸਮੇਤ ਮੰਗਾਂ ਸਬੰਧੀ ਵਿਸਥਾਰ ਵਿੱਚ ਵਿਚਾਰ ਕੀਤੀ ਅਤੇ ਦੋਨਾਂ ਵਿਭਾਗਾਂ ਵਿੱਤ ਵਿਭਾਗ ਅਤੇ ਖੁਰਾਕ ਸਪਲਾਈ ਵਿਭਾਗ ਦੇ ਮੁੱਖੀਆਂ ਵੱਲੋਂ ਭਰੋਸਾ ਦੁਆਇਆ ਕਿ ਜਲਦੀ ਹੀ ਮਾਨਯੋਗ ਵਿੱਤ ਮੰਤਰੀ ਜੀ ਨਾਲ ਵਿਚਾਰ ਕਰਨ ਉਪਰੰਤ ਮੰਗਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

ਸੂਬਾਈ ਮੁਲਾzਮ ਆਗੂ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਭਾਵੇਂ ਉੱਚ ਅਧਿਕਾਰੀਆਂ ਵੱਲੋਂ ਜਲਦੀ ਨਿਪਟਾਰੇ ਦਾ ਭਰੋਸਾ ਦਿੱਤਾ ਹੈ, ਪਰ ਜਦੋਂ ਤੱਕ ਮੰਗਾਂ ਸਬੰਧੀ ਕੀਤੇ ਫੈਸਲੇ ਲਾਗੂ ਨਹੀਂ ਕੀਤੇ ਜਾਂਦੇ ਅਤੇ ਮੁਲਾਜ਼ਮ ਵਿਰੋਧੀ ਫੈਂਸਲੇ ਵਾਪਸ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ।

Share this Article
Leave a comment