MCD Worker Salary Hike : MCD ਕਰਮਚਾਰੀਆਂ ਦੀ ਤਨਖ਼ਾਹ ‘ਚ ਹੋਵੇਗਾ ਵਾਧਾ

Rajneet Kaur
2 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ  ਦੀ ਅਗਵਾਈ ਵਾਲੀ ਦਿੱਲੀ ਨਗਰ ਨਿਗਮ  ਨੇ ਆਪਣੇ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ। MCD ਦੇ ਇਕ ਅਧਿਕਾਰੀ ਨੇ  ਇਹ ਜਾਣਕਾਰੀ ਦਿੱਤੀ ਹੈ।‘ਆਪ’ ਸਰਕਾਰ ਨੇ 1 ਅਪ੍ਰੈਲ ਤੋਂ ਸਾਰੇ MCD ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦੇਣ ਦਾ ਐਲਾਨ ਕੀਤਾ ਸੀ। ਘੱਟੋ-ਘੱਟ ਤਨਖ਼ਾਹ ਵਧਾਉਣ ਬਾਰੇ ਸਰਕਾਰ ਦੇ ਪ੍ਰਸਤਾਵ ਨੂੰ ਐਮਸੀਡੀ ਹਾਊਸ ਦੀ ਅਗਲੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ MCD ਦੇ ਅਕੁਸ਼ਲ ਕਾਮਿਆਂ ਦੀ ਮਾਸਿਕ ਘੱਟੋ-ਘੱਟ ਉਜਰਤ 16,792 ਰੁਪਏ ਤੋਂ ਵਧ ਕੇ 17,234 ਰੁਪਏ ਹੋ ਜਾਵੇਗੀ। ਅਰਧ-ਹੁਨਰਮੰਦ ਕਾਮਿਆਂ ਦੀ ਉਜਰਤ 18,499 ਰੁਪਏ ਤੋਂ ਵਧਾ ਕੇ 18,993 ਰੁਪਏ ਅਤੇ ਹੁਨਰਮੰਦ ਕਾਮਿਆਂ ਲਈ 20,375 ਰੁਪਏ ਤੋਂ ਵਧਾ ਕੇ 20,903 ਰੁਪਏ ਹੋ ਜਾਵੇਗੀ। ਅਧਿਕਾਰੀਆਂ ਨੇ  ਦਸਿਆ ਕਿ 1 ਅਪ੍ਰੈਲ ਤੋਂ ਸਾਰੇ MCD ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦਾ ਭੁਗਤਾਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੇ 1 ਅਪ੍ਰੈਲ ਤੋਂ ਸਾਰੇ MCD ਕਰਮਚਾਰੀਆਂ ਲਈ ਮਹਿੰਗਾਈ ਭੱਤੇ ਦਾ ਐਲਾਨ ਕੀਤਾ ਸੀ।

MCD ਹਾਊਸ ਦੀ ਮੀਟਿੰਗ ਦੇ ਏਜੰਡੇ ਅਨੁਸਾਰ ਕਲੈਰੀਕਲ ਅਤੇ ਸੁਪਰਵਾਈਜ਼ਰੀ ਸਟਾਫ਼ ਦੀ ਘੱਟੋ-ਘੱਟ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਵੇਗਾ। ਪ੍ਰਸਤਾਵ ਅਨੁਸਾਰ ਨਾਨ-ਮੈਟ੍ਰਿਕ ਪਾਸ ਕਰਮਚਾਰੀਆਂ ਲਈ ਘੱਟੋ-ਘੱਟ ਤਨਖਾਹ 18,993 ਰੁਪਏ, ਮੈਟ੍ਰਿਕ ਪਾਸ ਪਰ ਗ੍ਰੈਜੂਏਟ ਕਰਮਚਾਰੀਆਂ ਲਈ ਇਹ ਵਧ ਕੇ 20,902 ਰੁਪਏ ਅਤੇ ਗ੍ਰੈਜੂਏਟ ਅਤੇ ਇਸ ਤੋਂ ਉੱਪਰ ਦੇ ਕਰਮਚਾਰੀਆਂ ਲਈ ਘੱਟੋ-ਘੱਟ ਤਨਖਾਹ ਵਧ ਕੇ 22,744 ਰੁਪਏ ਹੋ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment