ਨਾਭਾ : ਇੱਥੋਂ ਦੀ ਮੈਕਸੀਮੰਮ ਸਕਿਊਰਟੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ‘ਚ ਆਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 24 ਸਤਬੰਰ ਨੂੰ ਗੁਮਨਾਮ ਕੈਦੀ ਦੇ ਨਾਮ ਉੱਤੇ ਪ੍ਰੈਸ ਕਲੱਬ ਬਠਿੰਡਾ ਦੇ ਗੇਟ ‘ਤੇ ਚਿੱਠੀ ਟੰਗੀ ਮਿਲੀ ਸੀ, ਜਿਸ ‘ਚ ਲਿਖਿਆ ਸੀ ਕਿ ਜੇਲ੍ਹ ਅੰਦਰ ਸੁਰੰਗ ਪੁੱਟਣ ਅਤੇ ਕੁੱਕਰ ਬੰਬ ਬਣਾਏ ਜਾਂਦੇ ਨੇ, ਇਸ ਤੋਂ ਇਲਾਵਾ ਅੱਤਵਾਦੀ ਸੁਰੰਗ ਰਾਹੀ ਨਾਭਾ ਜੇਲ੍ਹ ਵਿਚ ਵੱਡੀ ਵਾਰਦਾਤ ਦੀ ਤਾਕ ਵਿਚ ਵੀ ਹਨ, ਨਾਲ ਲਿਖਿਆ ਸੀ ਕਿ ਜੇਲ੍ਹ ਅੰਦਰ ਬੰਦ 6 ਅੱਤਵਾਦੀ ਕੈਦੀਆ ਦੇ ਲਿੰਕ ਪਾਕਿਸਤਾਨ ਦੇ ਨਾਲ ਹਨ ਅਤੇ ਇਹ ਸਰੇਆਮ ਫੋਨ ਕਰਦੇ ਹਨ। ਇੱਥੇ ਹੀ ਬੱਸ ਨਹੀਂ ਪਤਾ ਇਹ ਵੀ ਲੱਗਾ ਹੈ ਕਿ ਚਿੱਠੀ ਵਿੱਚ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਫੋਨ ਕਰਵਾਉਣ ਦੇ ਬਦਲੇ ਡਿਪਟੀ ਸੁਪਰਡੈਟ ਪੇਸੈ ਲੈਂਦਾ ਹੈ। ਇਹ ਚਿੱਠੀ ਮਿਲਣ ਨਾਲ ਨਾਭਾ ਜੇਲ੍ਹ ਪ੍ਰਸ਼ਾਸਨ ਅਤੇ ਬਠਿੰਡਾ ਪੁਲਿਸ ‘ਚ ਹੜਕੰਪ ਮੱਚ ਗਿਆ ਸੀ। ਇਸ ਤੋਂ ਬਾਅਦ ਮਾਮਲੇ ਨੂੰ ਬਠਿੰਡਾ ਦੇ ਐਸ.ਐਸ.ਪੀ ਨਾਨਕ ਸਿੰਘ ਨੇ ਗੰਭੀਰਤਾ ਨਾਲ ਜਾਂਚਿਆ ਅਤੇ ਚਿੱਠੀ ਪ੍ਰੈਸ ਕਲੱਬ ਦੇ ਗੇਟ ‘ਤੇ ਟੰਗਣ ਵਾਲੇ ਵਿਅਕਤੀ ਦੀ ਤਸਵੀਰ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ ਅਤੇ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਬਠਿੰਡਾ ਪੁਲਿਸ ਅਤੇ ਨਾਭਾ ਜੇਲ੍ਹ ਪ੍ਰਸ਼ਾਸਨ ਦੇ ਪੈਰਾ ਹੋਠੋ ਜਮੀਨ ਖਿਸਕ ਗਈ। ਜਾਣਕਾਰੀ ਮੁਤਾਬਿਕ ਇਹ ਸਕਸ ਦੀ ਪਹਿਚਾਣ ਨਾਭਾ ਜੇਲ ਦੇ ਸਹਾਇਕ ਸੁਪਰਡੈਟ ਜਸਵੀਰ ਸਿੰਘ ਵਜੋ ਹੋਈ ਹੈ।
ਇਸ ਬਾਰੇ ਨਾਭਾ ਜੇਲ ਦੇ ਸੁਪਰਡੈਟ ਰਮਨਜੀਤ ਸਿੰਘ ਭੰਗੂ ਨੇ ਦੱਸਿਆ ਕਿ ਜਦੋ ਸਾਨੂੰ ਧਮਕੀ ਭਰੀ ਗੁਮਨਾਮ ਚਿੱਠੀ ਬਾਰੇ ਪਤਾ ਲੱਗਾ ਤਾ ਅਸੀ ਵੀ ਹੈਰਾਨ ਰਹਿ ਗਏ, ਕਿਉਕਿ ਜੇਲ ਅੰਦਰ ਸਕਿਊਰਟੀ ਬਹੁਤ ਸਖਤ ਹੈ। ਉਨ੍ਹਾਂ ਕਿਹਾ ਕਿ ਜੋ ਚਿੱਠੀ ਹੈ ਸਾਡੀ ਹੀ ਜੇਲ ਦੇ ਸਹਾਇਕ ਸੁਪਰਡੈਟ ਜਸਵੀਰ ਸਿੰਘ ਨੇ ਲਿਖੀ ਹੈ ਅਤੇ ਚਿੱਠੀ ਵਿਚ ਸੁਰੰਗ ਦੀ ਗੱਲ, ਕੁੱਕਰ ਬੰਬ ਦੀ ਗੱਲ ਲਿਖੀ ਗਈ ਹੈ, ਅਜਿਹਾ ਜੇਲ੍ਹ ਕੁਝ ਵੀ ਨਹੀਂ ਹੈ ਇਹ ਸਾਰਾ ਕੁਝ ਝੂਠ ਹੈ ਅਤੇ ਇਹ ਸਭ ਜਸਵੀਰ ਸਿੰਘ ਨੇ ਡਿਪਟੀ ਸੁਪਰਡੈਟ ਗੁਰਪ੍ਰੀਤ ਸਿੰਘ ਦੀ ਤਰੱਕੀ ਨੂੰ ਰੋਕਣ ਦੇ ਲਈ ਡਰਾਮਾ ਰਚਿਆ ਹੈ। ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਨੇ ਅਜਿਹਾ ਕਿਉਂ ਕੀਤਾ ਇਹ ਸਭ ਜਾਂਚ ਤੋਂ ਬਾਅਦ ਪਤਾ ਚੱਲ ਸਕੇਗਾ।
ਭਾਵੇਂ ਕਿ ਇਹ ਚਿੱਠੀ ਨਾਭਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਲਿਖੀ ਗਈ ਦੱਸੀ ਜਾ ਰਹੀ ਹੈ, ਪਰ ਸੁਰੱਖਿਆ ਦੇ ਮੱਦੇਨਜ਼ਰ ਇਸ ਗੱਲ ਝੂਠਲਾਇਆ ਨਹੀਂ ਸਕਦਾ ਕਿਉਂਕਿ ਪਹਿਲਾਂ ਨਾਮੀ ਗੈਂਗਟਸਰ ਵਿੱਕੀ ਗੌਂਡਰ ਅਪਣੇ ਸਾਥੀਆਂ ਸਮੇਤ ਜੇਲ੍ਹ ‘ਚੋਂ ਫਰਾਰ ਹੋ ਗਿਆ ਸੀ, ਇਸ ਚਿੱਠੀ ਨੇ ਇੱਕ ਵਾਰ ਪੂਰੇ ਜੇਲ੍ਹ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ , ਇਸ ਕਰਕੇ ਇਸ ਚਿੱਠੀ ਦੇ ਸਾਹਮਣੇ ਆਉਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।