ਸਕਾਲਰਸ਼ਿਪ ਘੁਟਾਲਾ: ਧਰਨਾ ਦੇਣ ਪਹੁੰਚੇ ਬੈਂਸ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

TeamGlobalPunjab
1 Min Read

ਜਲੰਧਰ: ਜਲੰਧਰ ਵਿੱਚ ਵੀਰਵਾਰ ਨੂੰ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਹਿਰਾਸਤ ‘ਚ ਲੈ ਲਿਆ। ਮਾਮਲਾ ਸੂਬੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ 64 ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜਿਆ ਹੈ। ਇਸ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਬੈਂਸ ਜਲੰਧਰ ਵਿੱਚ ਧਰਨਾ ਦੇਣ ਪੁੱਜੇ ਸਨ ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਜ਼ਿਲ੍ਹਾ ਪ੍ਰਧਾਨ ਜਸਵੀਰ ਬੱਗਾ ਦੇ ਨਾਲ ਲੰਬਾ ਪਿੰਡ ਚੌਕ ਤੇ ਪਹੁੰਚੇ ਸਨ। ਵਿਧਾਇਕ ਬੈਂਸ ਤੇ ਉਨ੍ਹਾਂ ਦੇ ਸਮਰਥਕਾਂ ਨੇ ਲੰਬਾ ਪਿੰਡ ਚੌਕ, ਕਿਸ਼ਨਪੁਰਾ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਪ੍ਰਦਰਸ਼ਨ ਕਰਨਾ ਸੀ। ਇਸ ਤੋਂ ਬਾਅਦ ਮਦਨ ਫਲੋਰ ਮਿੱਲ ਚੌਕ, ਸ਼ਾਸਤਰੀ ਮਾਰਕੀਟ, ਕੰਪਨੀ ਬਾਗ ਚੌਕ ਤੇ ਭਗਵਾਨ ਵਾਲਮੀਕੀ ਚੌਕ ਵੱਲ ਪ੍ਰਦਰਸ਼ਨ ਕਰਨ ਜਾਣਾ ਸੀ। ਇਸ ਦਾ ਪਤਾ ਚੱਲਦੇ ਹੀ ਐੱਸਪੀ ਹਰਸਿਮਰਤ ਸਿੰਘ ਤੇ ਐੱਸਪੀ ਸੁਖਵਿੰਦਰ ਸਿੰਘ ਦੀ ਕਮਾਨ ‘ਚ ਪੁਲਿਸ ਪਾਰਟੀ ਉੱਥੇ ਪੁੱਜੀ।

ਉਨ੍ਹਾਂ ਨੇ ਕਿਹਾ ਕਿ ਬੈਂਸ ਆਪਣਾ ਰੋਸ ਪ੍ਰਦਰਸ਼ਨ ਲੰਬਾ ਪਿੰਡ ‘ਚ ਹੀ ਖ਼ਤਮ ਕਰ ਲੈਣ, ਉਨ੍ਹਾਂ ਦੀ ਮੰਗ ਨੂੰ ਪ੍ਰਸ਼ਾਸਨ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਬੈਂਸ ਤੇ ਉਨ੍ਹਾਂ ਦੇ ਸਮਰਥਕ ਸ਼ਹਿਰ ਵੱਲ ਪ੍ਰਦਰਸ਼ਨ ਕਰਨ ਨਿਕਲੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ।

Share this Article
Leave a comment