ਹੁਣ ਇਕੱਲੇ ਕਾਰ ਚਲਾਉਣ ਵਾਲੇ ਵਿਅਕਤੀ ਲਈ ਲਾਜ਼ਮੀ ਨਹੀਂ ਹੋਵੇਗਾ ਮਾਸਕ ਲਗਾਉਣਾ : ਪੰਜਾਬ ਸਰਕਾਰ

TeamGlobalPunjab
1 Min Read

ਚੰਡੀਗੜ੍ਹ :  ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ 4 ਪਹੀਆ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਲੋਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਚਾਰ ਪਹੀਏ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਇਕੱਲੇ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕਾਰ ‘ਚੋਂ ਬਾਹਰ ਨਿਕਲਣ ਲੱਗਿਆ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਜੇਕਰ ਕੋਈ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰ ‘ਚੋਂ ਬਾਹਰ ਬਿਨ੍ਹਾਂ ਮਾਸਕ ਪਾਏ  ਨਿਕਲਦਾ ਹੈ ਤਾਂ ਉਸਨੂੰ 500 ਰੁਪਏ ਦਾ ਜੁਰਮਾਨਾਂ ਕੀਤਾ ਜਵੇਗਾ।

Share this Article
Leave a comment