ਵਾਸ਼ਿੰਗਟਨ: ਸੋਸ਼ਲ ਮੀਡੀਆ ਖੇਤਰ ਦੀ ਦਿੱਗਜ ਕੰਪਨੀ ਫੇਸਬੁੱਕ ਦਾ ਨਾਮ ਹੁਣ ਸੋਸ਼ਲ ਮੀਡੀਆ ਦੀ ਦੁਨੀਆ ‘ਚੋਂ ਖਤਮ ਹੋ ਜਾਵੇਗਾ। ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ 28 ਅਕਤੂਬਰ ਨੂੰ ਐਨੁਅਲ ਕਨੈਕਟ ਕਾਨਫਰੰਸ ਵਿਚ ਕੰਪਨੀ ਨੇ ਨਵੇਂ ਨਾਮ ‘Meta’ ਦਾ ਐਲਾਨ ਕੀਤਾ। ਦੁਨੀਆ ਭਰ ਵਿਚ ਫੇਸਬੁੱਕ ਦੇ ਨਾਮ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੁਣ Meta ਦੇ ਨਾਮ ਨਾਲ ਜਾਣਿਆ ਜਾਵੇਗਾ।
ਮੇਟਾਵਰਸ ’ਤੇ ਧਿਆਨ ਦੇਣ ਦੇ ਲਈ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਨਵੇਂ ਨਾਮ ਦੇ ਨਾਲ ਕੰਪਨੀ ਨੂੰ ਰੀਬਰਾਂਡ ਕਰਨ ਦੀ ਤਿਆਰੀ ਕੀਤੀ ਹੈ। ਜ਼ਕਰਬਰਗ ਨੇ ਮੀਟਿੰਗ ਦੌਰਾਨ ਕਿਹਾ ਕਿ ਸਾਨੂੰ ਸਮਾਜਕ ਮੁੱਦਿਆਂ ਨਾਲ ਜੂਝਣਾ ਅਤੇ ਬੰਦ ਹੋ ਚੁੱਕੇ ਪਲੇਟਫਾਰਮਾਂ ਤੋਂ ਬਹੁਤ ਕੁਝ ਸਿੱਖਿਆ ਹੈ। ਹੁਣ ਸਾਨੂੰ ਇਸ ਨੂੰ ਸਵੀਕਾਰ ਕਰਕੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ।
ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਫੇਸਬੁੱਕ ਨੂੰ ਨਵਾਂ ਨਾਮ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਸੀ, ਜਿਸ ਦਾ ਐਲਾਨ ਵੀਰਵਾਰ ਨੂੰ ਕਰ ਦਿੱਤਾ ਗਿਆ। ਹਾਲਾਂਕਿ ਐਨੁਅਲ ਕਨੈਕਟ ਕਾਨਫਰੰਸ ਵਿਚ ਮਾਰਕ ਜ਼ਕਰਬਰਗ ਨੇ ਇਹ ਵੀ ਐਲਾਨ ਕੀਤਾ ਕਿ ਫੇਸਬੁੱਕ ਦੇ ਐਪਸ ਅਤੇ ਉਨ੍ਹਾਂ ਦੇ ਬਰਾਂਡ ਨੂੰ ਨਹੀਂ ਬਦਲਿਆ ਜਾ ਰਿਹਾ। ਮੀਡੀਆ ਰਿਪੋਰਟ ਮੁਤਾਬਕ ਕੰਪਨੀ ਨੂੰ ਮੇਟਾ ਨਾਮ ਦਾ ਸੁਝਾਅ ਫੇਸਬੁੱਕ ਦੇ ਫਾਰਮਰ ਸਿਵਿਕ ਇੰਟੀਗ੍ਰਿਟੀ ਚੀਫ ਸਮਿਧ ਚੱਕਰਵਰਤੀ ਵਲੋਂ ਦਿੱਤਾ ਗਿਆ ਸੀ।