ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਖੇਡੇ ਜਾਣ ਵਾਲੇ ਪਹਿਲੇ ਟੀ-20 ਮੈਚ ਤੋਂ ਠੀਕ ਪਹਿਲਾ ਭਾਰਤੀ ਕ੍ਰਿਕਟ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ‘ਚ ਪ੍ਰੈਕਟਿਸ ਦੌਰਾਨ ਟੀ20 ਟੀਮ ਦੇ ਕਪਤਾਨ ਰੋਹਿਤ ਸ਼ਰਮਾਂ ਨੂੰ ਸੱਟ ਲੱਗੀ ਹੈ। ਦਰਅਸਲ ਜਦੋਂ ਸ਼ਰਮਾਂ ਨੈਟ ‘ਤੇ ਆਪਣਾ ਅਭਿਆਸ ਕਰ ਰਹੇ ਸਨ ਤਾਂ ਥ੍ਰੋ ਅਰਨੁਆਨ ਦੀ ਗੇਂਦ ਨਾਲ ਉਨ੍ਹਾਂ ਨੂੰ ਇਹ ਸੱਟ ਲੱਗੀ ਹੈ।
ਜਾਣਕਾਰੀ ਮੁਤਾਬਿਕ ਹੋਇਆ ਇੰਝ ਕਿ ਥ੍ਰੋਅਰ ਨੁਆਨ ਨੇ ਜਦੋਂ ਆਪਣੀ ਗੇਂਦ ਪਾਈ ਤਾਂ ਉਹ ਗੇਂਦ ਰੋਹਿਤ ਦੇ ਖੱਬੇ ਪੱਟ ‘ਤੇ ਲੱਗੀ। ਇੱਥੇ ਹੀ ਬੱਸ ਨਹੀਂ ਇਹ ਗੇਂਦ ਇੰਨੀ ਜੋਰ ਨਾਲ ਰੋਹਿਤ ਨੂੰ ਲੱਗੀ ਕਿ ਉਨ੍ਹਾਂ ਨੂੰ ਆਪਣਾ ਅਭਿਆਸ ਵਿੱਚ ਛੱਡ ਕੇ ਜਾਣਾ ਪਿਆ।
ਦੱਸ ਦਈਏ ਕਿ ਰੋਹਿਤ ਨੂੰ ਟੀ 20 ਮੈਚਾਂ ਦੀ ਤਿੰਨ ਦਿਨਾਂ ਲੜੀ ਵਿੱਚ ਕਪਤਾਨ ਬਣਾਇਆ ਗਿਆ ਹੈ ਕਿਉਂਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਰਾਮ ‘ਤੇ ਹਨ। ਇਸ ਲੜੀ ਦਾ ਪਹਿਲਾ ਮੈਚ ਦੋਵਾਂ ਟੀਮਾਂ ਵਿਚਕਾਰ ਐਤਵਾਰ ਨੂੰ ਖੇਡਿਆ ਜਾਣਾ ਹੈ।