ਚੀਨ ਦੀ ਬਣੀ ਵੈਕਸੀਨ ‘ਤੇ ਜ਼ਿਆਦਾਤਰ ਦੇਸ਼ਾਂ ਨੂੰ ਨਹੀਂ ਭਰੋਸਾ

TeamGlobalPunjab
3 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਲਈ ਜ਼ਿੰਮੇਵਾਰ ਮੰਨੇ ਜਾਂਦੇ ਚੀਨ ਦੀ ਬਣੀ ਵੈਕਸੀਨ ‘ਤੇ ਜ਼ਿਆਦਾਤਰ ਦੇਸ਼ ਭਰੋਸਾ ਨਹੀਂ ਕਰ ਰਹੇ। ਵੱਡੀ ਗੱਲ ਇਹ ਕਿ ਚੀਨ ਵਲੋਂ ਤਿਆਰ ਕੋਰੋਨਾ ਵਾਇਰਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਪ੍ਰਵਾਨਗੀ ਮਿਲ ਚੁੱਕੀ ਹੈ, ਬਾਵਜੂਦ ਇਸਦੇ, ਬਹੁਤ ਸਾਰੇ ਦੇਸ਼ ਹਾਲੇ ਵੀ ਚੀਨੀ ਵੈਕਸੀਨ ਨੂੰ ਵਰਤਣ ਵਾਸਤੇ ਰਾਜ਼ੀ ਨਹੀਂ। ਇਹਨਾਂ ਵਿੱਚ ਵੱਧ ਗਿਣਤੀ ਮੁਸਲਿਮ ਦੇਸ਼ਾਂ ਦੀ ਹੈ।

ਚੀਨ ਦੀ ਵੈਕਸੀਨ ਤੋਂ ਇਨਕਾਰ ਕਰਨ ਵਾਲੇ ਦੇਸ਼ਾਂ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਮੱਧ-ਪੂਰਬੀ ਏਸ਼ੀਆ ਦੇ ਬਹੁਤ ਸਾਰੇ ਦੇਸ਼ ਸ਼ਾਮਲ ਹਨ । ਯੂਏਈ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਦੇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਚੀਨੀ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਚੀਨ ਦੇ ਕੋਰੋਨਾ ਵੈਕਸੀਨ ਟੀਕੇ ‘ਤੇ ਕਈ ਸਵਾਲ ਖੜੇ ਕੀਤੇ ਗਏ ਹਨ। ਪੂਰਬੀ ਅਫਰੀਕਾ ਦੇ ਛੋਟੇ ਜਿਹੇ ਦੇਸ਼ ‘ਸੇਸੇ਼ਲਜ਼’ ਵਿੱਚ ਮਈ ਮਹੀਨੇ ਦੌਰਾਨ ਕੋਰੋਨਾ ਦੇ ਕੇਸ ਅਚਾਨਕ ਵਧ ਗਏ। ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਇਸ ਮੁਲਕ ਵਿੱਚ ਦੁਨੀਆ ਦਾ ਸਭ ਤੋਂ ਤੇਜ਼ ਟੀਕਾਕਰਨ ਕੀਤਾ ਗਿਆ ਸੀ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਜ਼ਿਆਦਾਤਰ ਲੋਕਾਂ ਨੂੰ ਚੀਨ ਵਿੱਚ ਬਣੇ ‘ਸਿਨੋਫਾਰਮ’ ਟੀਕੇ ਦੀ ਇੱਕ ਖੁਰਾਕ ਦਿੱਤੀ ਗਈ ਸੀ। ਟੀਕਾਕਰਨ ਤੋਂ ਬਾਅਦ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਨੇ ਚੀਨੀ ਟੀਕੇ ਦੀ ਪ੍ਰਭਾਵਕਤਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਸਨ।

- Advertisement -

 

 

 

   ਇਸ ਘਟਨਾ ਤੋਂ ਬਾਅਦ ਹੀ ਸਾਊਦੀ ਅਰਬ, ਬਹਿਰੀਨ, ਫਿਲਪੀਨਜ਼ ਅਤੇ ਯੂਏਈ ਵਰਗੇ ਦੇਸ਼ਾਂ ਨੇ ਚੀਨੀ ਟੀਕੇ ਦੀ ਪ੍ਰਭਾਵਸ਼ੀਲਤਾ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਮਈ ਦੇ ਅਖੀਰ ਵਿਚ ਸਾਊਥ ਚਾਈਨਾ ਮਾਰਨਿੰਗ ਪੋਸਟ ਵਿਚ ਪ੍ਰਕਾਸ਼ਤ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਿਲੀਪੀਨਜ਼ ਦੇ ਲੋਕ ‘ਚੀਨੀ ਵੈਕਸੀਨ ਟੀਕਾ’ ਇਸ ਲਈ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਇਸਤੋਂ ਮਿਲਣ ਵਾਲੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਸ਼ੱਕ ਹੈ।

ਸਾਊਦੀ ਅਰਬ ਨੇ ਚੀਨ ਦੇ ਐਂਟੀ-ਕੋਰੋਨਾ ਟੀਕੇ ‘ਤੇ ਸਭ ਤੋਂ ਜ਼ਿਆਦਾ ਚਿੰਤਾ ਜ਼ਾਹਰ ਕੀਤੀ ਹੈ। ਸਾਊਦੀ ਸਰਕਾਰ ਨੇ ਤਾਂ ਚੀਨ ਦੀਆਂ ਦੋਵੇਂ ਵੈਕਸੀਨ (ਸਿਨੋਫਾਰਮ ਅਤੇ ਸਿਨੋਵਾਕ) ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਤੋਂ ਬਾਅਦ ਚੀਨ ਨੂੰ ਆਪਣੀ ਵੈਕਸੀਨਾਂ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਪਾਪੜ ਵੇਲਣੇ ਪੈ ਰਹੇ ਹਨ।

- Advertisement -
Share this Article
Leave a comment