ਐਬਟਸਫ਼ੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਚੱਲ ਰਹੀ ਗੈਂਗਵਾਰ ਨਾਲ ਸਬੰਧਤ 26 ਸਾਲਾ ਪੰਜਾਬੀ ਨੌਜਵਾਨ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਨਵੀਰ ਗਰੇਵਾਲ ਵਿਰੁੱਧ ਤਸਕਰੀ ਦੇ ਇਰਾਦੇ ਨਾਲ ਨਸ਼ੀਲਾ ਪਦਾਰਥ ਰੱਖਣ ਅਤੇ ਬੈਨ ਪਦਾਰਥ ਫੇਂਟਾਨਿਲ ਦਾ ਉਤਪਾਦਨ ਕਰਨ ਸਣੇ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ।
ਮਨਵੀਰ ਗਰੇਵਾਲ ਨੂੰ 2017 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਡਰੱਗ ਐਨਫੋਰਸਮੈਂਟ ਯੂਨਿਟ ਵੱਲੋਂ ਫੇਂਟਾਨਿਲ ਤਿਆਰ ਕਰਨ ਵਾਲੀ ਜਗ੍ਹਾ ਦਾ ਪਰਦਾਫ਼ਾਸ਼ ਕਰਦਿਆਂ ਛਾਪੇ ਮਾਰੇ ਗਏ।
Outstanding working by the @AbbyPoliceDept Drug Enforcement Unit. These files take time but the result is significant. Toxic drugs removed from our streets & a person believed to be associated to LMD gang conflict removed from the equation for a few years. #Respect https://t.co/M1vcTTGvxb
— Mike Serr (@ChiefSerr) May 19, 2021
ਐਬਟਸਫ਼ੋਰਡ ਪੁਲਿਸ ਦੀ ਸਾਰਜੈਂਟ ਜੁਡੀ ਬਰਡ ਨੇ ਕਿਹਾ ਕਿ ਤਲਾਸ਼ੀ ਵਾਰੰਟਾਂ ਦੇ ਆਧਾਰ ‘ਤੇ ਮਨਵੀਰ ਗਰੇਵਾਲ ਦੇ ਗੋਲਡਨ ਐਵਨਿਊ ਸਥਿਤ ਘਰ ‘ਚ ਛਾਪਾ ਮਾਰਿਆ ਗਿਆ ਜਿਥੇ ਭਾਰੀ ਮਾਤਰਾ ਵਿਚ ਕੋਕੀਨ, ਫੇਂਟਾਨਿਲ, ਐਕਸੀਕਡਨ, ਜ਼ੈਨੇਕਸ, ਐੱਮਡੀਐੱਮਏ 1,000 ਡਾਲਰ ਨਕਦ ਅਤੇ ਭਰੀ ਹੋਈ ਪਸਤੌਲ ਬਰਾਮਦ ਕੀਤੀ ਗਈ।
ਇਸ ਤੋਂ ਇਲਾਵਾਂ ਮਨਵੀਰ ਗਰੇਵਾਲ ਦੇ ਘਰੋਂ ਫੇਂਟਾਨਿਲ ਤਿਆਰ ਕਰਨ ਲਈ ਵਰਤਿਆ ਜਾਂਦਾ ਸਾਮਾਨ ਵੀ ਬਰਾਮਦ ਕੀਤਾ ਗਿਆ।