ਬਿਜਲਈ ਰਸਾਇਣਕ ਵਿਗਿਆਨੀ ਡੇਵੀ ਸਰ ਹੰਫੈਰੀ ਦਾ ਜਨਮ ਇੰਗਲੈਂਡ ‘ਚ 17-12-1778 ਨੂੰ ਹੋਇਆ। ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਸ਼ੌਕ ਹੋਣ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ। ਅੱਠ ਸਾਲ ਦੀ ਉਮਰ ਵਿੱਚ ਉਹ ਪੜੀਆਂ ਕਿਤਾਬਾਂ ਵਿੱਚੋਂ ਬਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ।
ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਵਿੱਚ ਕੈਮਿਸਟ ਲੱਗ ਗਿਆ। ਉਥੇ ਕੈਮਿਸਟਰੀ ਨਾਲ ਸਬੰਧਤ ਪ੍ਰਯੋਗ ਕਰਦਾ ਰਹਿੰਦਾ। ਗੈਸਾਂ ਦੇ ਸਿਹਤ ਉਪਰ ਪੈਂਦੇ ਪ੍ਰਭਾਵ ਜਾਨਣ ਲਈ 1798 ‘ਚ ਨਿਊਮੈਟਿਕ ਇੰਸਟੀਚਿਉਟ ਵਿੱਚ ਦਾਖਲ ਹੋ ਗਿਆ।
ਸਰ ਹੰਫੈਰੀ ਡੇਵੀ ਨੇ ਨਾਈਟਰਸ ਗੈਸ (ਹਸਾਉਣ ਵਾਲੀ) ਤਿਆਰ ਕੀਤੀ। ਡੇਵੀ ਨੂੰ ਬਿਜਲਈ ਸੰਸਲੇਸ਼ਣ ਵਿੱਚ ਮੁਹਾਰਤ ਸੀ। ਉਸਨੇ ਕਈ ਯੋਗਕਾਂ ਨੂੰ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ।
ਕੈਲਸ਼ੀਅਮ, ਮੈਗਨੀਸ਼ੀਅਮ, ਬੋਰੋਨ, ਬੇਰੀਅਮ ਤੇ ਕੋਲਰੀਨ ਗੈਸ ਦੀ ਖੋਜ ਕੀਤੀ। ਨਾਈਟਰੋਜਨ ਤੇ ਤਜਰਬੇ ਕਰਦਿਆਂ ਅੱਖਾਂ ਦੀ ਰੋਸ਼ਨੀ ਨੂੰ ਨੁਕਸਾਨ ਪਹੁੰਚਾ।
ਫਿਰ ਉਸਦੀ ਮੁਲਾਕਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਨਾਲ ਹੋਈ।ਫਰਾਂਸ ਦੀ ਇੰਗਲੈਂਡ ਨਾਲ 1813 ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਦਾ ਫਰਾਂਸ ਪਹੁੰਚਣ ਤੇ ਨੈਪੋਲੀਅਨ ਨੇ ਸਵਾਗਤ ਕੀਤਾ।
ਇਥੇ ਆਇਉਡੀਨ ਦੀ ਖੋਜ ਕੀਤੀ ਤੇ ਹੀਰਾ ਜਲਾ ਕੇ ਉਸਨੂੰ ਕਾਰਬਨ ਸਾਬਤ ਕੀਤਾ। ਕੋਲੇ ਦੀਆਂ ਖਾਣਾਂ ਵਿਚ ਮੀਥੇਨ ਵਰਗੀਆਂ ਬਲਣਸ਼ੀਲ ਗੈਸਾਂ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਡੇਵੀ ਲੈਂਪ ਈਜਾਦ ਕੀਤਾ।
29 ਮਈ 1829 ਨੂੰ ਉਸਦੀ ਮੌਤ ਹੋ ਗਈ। ਉਸਨੇ ਕਿਹਾ ਸੀ, “ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿਖਿਆ ਹੈ।”