ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿੱਚ ਭਾਰਤੀ ਜਨਤਾ ਪਾਰਟੀ ( BJP ) ਨੇ ਦਿੱਲੀ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਮਨੋਜ ਤਿਵਾੜੀ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਹੁਣ ਆਦੇਸ਼ ਕੁਮਾਰ ਗੁਪਤਾ ਦਿੱਲੀ ਬੀਜੇਪੀ ਦੇ ਪ੍ਰਧਾਨ ਹੋਣਗੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਅੱਜ ਸੰਗਠਨ ਵਿੱਚ ਇਸ ਫੇਰਬਦਲ ਦੀ ਜਾਣਕਾਰੀ ਦਿੱਤੀ। ਪਾਰਟੀ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਆਦੇਸ਼ ਕੁਮਾਰ ਗੁਪਤਾ ਨੂੰ ਦਿੱਲੀ ਬੀਜੇਪੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਤੱਤਕਾਲ ਪ੍ਰਭਾਵ ਨਾਲ ਲਾਗੂ ਹੋਵੇਗੀ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਪਾਰਟੀ ਸੰਗਠਨ ਵਿੱਚ ਦੋ ਮਹੱਤਵਪੂਰਣ ਫੇਰਬਦਲ ਕੀਤੇ ਗਏ ਹਨ। ਦਿੱਲੀ ਅਤੇ ਛੱਤੀਸਗੜ ਦੇ ਪ੍ਰਦੇਸ਼ ਪ੍ਰਧਾਨਾਂ ਵਿੱਚ ਬਦਲਾਅ ਕੀਤੇ ਗਏ ਹਨ। ਦਿੱਲੀ ਵਿੱਚ ਜਿੱਥੇ ਮਨੋਜ ਤਿਵਾੜੀ ਨੂੰ ਹਟਾਕੇ ਆਦੇਸ਼ ਕੁਮਾਰ ਗੁਪਤਾ ਨੂੰ ਨਵੀਂ ਜ਼ਿੰਮੇਦਾਰੀ ਦਿੱਤੀ ਗਈ ਹੈ , ਉਥੇ ਹੀ ਛੱਤੀਸਗੜ੍ਹ ਵਿੱਚ ਵਿਸ਼ਣੁਦੇਵ ਨੂੰ ਪ੍ਰਧਾਨ ਅਹੁਦੇ ਦੀ ਕਮਾਨ ਸੌਂਪੀ ਗਈ ਹੈ।
भाजपा प्रदेश अध्यक्ष @BJP4Delhi के रूप में इस 3.6 साल के कार्यकाल में जो प्यार और सहयोग मिला उसके लिये सभी कार्यकर्ता,पदाधिकारी,व दिल्ली वासियों का सदैव आभारी रहूँगा.. जाने अनजाने कोई त्रुटि हुई हो तो क्षमा करना..
नये प्रदेश अध्यक्ष भाई @adeshguptabjp जी को असंख्य बधाइयाँ 🙏💐 pic.twitter.com/nT8pyDCntt
— Manoj Tiwari (@ManojTiwariMP) June 2, 2020