ਮੁੱਖ ਮੰਤਰੀ ਨੇ ਪੰਜਾਬ ਦੀਆਂ ਸ਼ੇਰਨੀਆਂ ਨਾਲ ਕੀਤੀ ਗੱਲ: ਕਿਹਾ ਵਰਲਡ ਕੱਪ ਟਰਾਫੀ ਦੀ ਪੰਜਾਬ ‘ਚ ਵੀ ਲਗਾਵਾਂਗੇ ਗੇੜੀ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾ ਵਰਲਡ ਕੱਪ 2025 ਦੇ ਫਾਈਨਲ ਵਿੱਚ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤ ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ ਵਾਲੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕੀਤੀ। ਸੀਐੱਮ ਨੇ ਤਿੰਨਾਂ ਪੰਜਾਬਣ ਸ਼ੇਰਨੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਟਰਾਫੀ ਪੰਜਾਬ ਲਿਆਉਣ ਦੀ ਇੱਛਾ ਜ਼ਾਹਰ ਕੀਤੀ।

ਭਗਵੰਤ ਮਾਨ ਨੇ ਹੱਸਦਿਆਂ ਕਿਹਾ, “ਹਰਮਨ, ਤੂੰ 12 ਵਜੇ ਜੋ ਕੈਚ ਫੜਿਆ ਉਸ ਨੇ ਤਾਰੀਖ ਨਹੀਂ, ਇਤਿਹਾਸ ਬਦਲ ਦਿੱਤਾ! ਤੁਸੀਂ ਵਰਲਡ ਕੱਪ ਜਿੱਤ ਲਿਆ, ਦੁਨੀਆ ਜਿੱਤ ਲਈ। ਮੈਂ ਸਪੋਰਟਸ ਲਵਰ ਹਾਂ, ਤੁਹਾਡੇ ਮੈਚ ਦੀ ਹਰ ਬਾਲ ਦੇਖੀ।” ਉਨ੍ਹਾਂ ਨੇ ਅਮਨਜੋਤ ਨੂੰ ਉਸ ਦੇ ਜਗਲਿੰਗ ਕੈਚ ਲਈ ਵਧਾਈ ਦਿੱਤੀ ਅਤੇ ਕਿਹਾ, “ਤੂੰ ਕੈਚ ਨਹੀਂ, ਟਰਾਫੀ ਫੜੀ ਸੀ!” ਹਰਲੀਨ ਨੂੰ ਵੀ ਸ਼ਾਨਦਾਰ ਪਾਰੀ ਲਈ ਸਲਾਮ ਕੀਤਾ।

ਸੀਐੱਮ ਨੇ ਪੁੱਛਿਆ, “ਇਹ ਟਰਾਫੀ ਪੰਜਾਬ ਨਹੀਂ ਲਿਆਈ ਜਾ ਸਕਦੀ? ਮੇਰੀ ਇੱਛਾ ਹੈ ਕਿ ਪੰਜਾਬ ਵਿੱਚ ਇਸ ਦੀ ਗੇੜੀ ਲੱਗੇ, ਹਰ ਪੰਜਾਬੀ ਨੂੰ ਇਸ ਨੂੰ ਛੂਹਣ ਦਾ ਹੱਕ ਹੈ।” ਹਰਮਨਪ੍ਰੀਤ ਨੇ ਦੱਸਿਆ ਕਿ ਟਰਾਫੀ BCCI ਦਫ਼ਤਰ ਜਾਵੇਗੀ, ਪਰ ਮਾਨ ਨੇ ਕਿਹਾ, “ਅਸੀਂ ਗੱਲ ਕਰਾਂਗੇ, ਇੱਕ ਵਾਰ ਪੰਜਾਬ ਲਿਆ ਕੇ ਪੂਰੇ ਸੂਬੇ ਵਿੱਚ ਗੇੜੀ ਲਗਵਾਵਾਂਗੇ।” ਹਰਮਨ ਨੇ ਵੀ ਰਿਕਵੈਸਟ ਕਰਨ ਦਾ ਵਾਅਦਾ ਕੀਤਾ।

ਮਾਨ ਨੇ ਤਿੰਨਾਂ ਖਿਡਾਰਨਾਂ ਨੂੰ ਪੰਜਾਬ ਆਉਣ ‘ਤੇ ਵੱਡਾ ਸਨਮਾਨ ਦੇਣ ਦਾ ਭਰੋਸਾ ਦਿੱਤਾ ਅਤੇ ਗੱਲਬਾਤ ਦੀ ਵੀਡੀਓ ਆਪਣੇ ਅਧਿਕਾਰਤ ਐਕਸ ‘ਤੇ ਸ਼ੇਅਰ ਕੀਤੀ। ਉਨ੍ਹਾਂ ਨੇ ਸ਼ੈਫਾਲੀ ਵਰਮਾ ਨੂੰ ਬਾਲ ਸੌਂਪਣ ਦੇ ਹਰਮਨ ਦੇ ਗੱਟ ਫੀਲਿੰਗ ਨੂੰ ਵੀ ਸਲਾਹਿਆ, ਜਿਸ ਨੇ 7 ਬਾਲਾਂ ‘ਚ 2 ਵਿਕਟਾਂ ਲੈ ਲਈਆਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment