ਮਾਨ ਸਰਕਾਰ ਨੇ ਹਾਕੀ ਖਿਡਾਰੀ ਨੂੰ ਦਿਖਾਈ ਉਮੀਦ ਦੀ ਕਿਰਨ, ਪੱਲੇਦਾਰੀ ਕਰਕੇ ਕਰ ਰਿਹਾ ਸੀ ਗੁਜ਼ਾਰਾ

Rajneet Kaur
2 Min Read

ਫਰੀਦਕੋਟ– ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿਚ ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਕੁਮਾਰ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਨੌਕਰੀ ਦਵੇਗੀ।

ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਕੌਮੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਨੌਕਰੀ ਦੇਣ ਦਾ  ਭਰੋਸਾ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਪਰਮਜੀਤ ਕੁਮਾਰ ਦੀ ਵੀਡਿਉ ਵਾਇਰਲ ਹੋਈ ਸੀ, ਜਿਸ ਵਿੱਚ  ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਕੁਮਾਰ ਪੱਲੇਦਾਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ। ਪੰਜਾਬ ਸਰਕਾਰ ਪਰਮਜੀਤ ਨੂੰ ਫਰੀਦਕੋਟ ਵਿਖੇ ਹੀ ਕੋਚ ਦੀ ਨੌਕਰੀ ਦੇਵੇਗੀ। ਇਸ ਬਾਰੇ ਵਿਭਾਗ ਨੇ ਕਾਗਜੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ  ਹੈ।

ਪਰਮਜੀਤ ਕੁਮਾਰ ਨੇ ਦੱਸਿਆ ਕਿ ਉਸ ਦੀ ਸੀਐਮ ਨਾਲ ਮੀਟਿੰਗ ਬਹੁਤ ਹੀ ਵਧੀਆ ਰਹੀ। ਉਸ ਨੂੰ ਕੋਚ ਦੀ ਨੌਕਰੀ ਫਰੀਦਕੋਟ ਵਿਖੇ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਖੇਡ ਵਿਭਾਗ ਵਿਚ ਕਾਗਜ਼ੀ ਕਾਰਵਾਈ ਸ਼ੁਰੂ ਹੋ ਗਈ ਹੈ। ਉਸ ਨੇ ਕਿਹਾ ਕਿ ਹੁਣ ਉਸ ਦੇ ਮਾੜੇ ਦਿਨ ਖਤਮ ਹੋ ਜਾਣਗੇ। ਨੌਕਰੀ ਕਰਕੇ ਜਿਥੇ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ ਉਥੇ ਉਹ ਆਪਣੀ ਕਾਬਲੀਅਤ ਜ਼ਰੀਏ ਪੰਜਾਬ ਵਿਚ ਚੰਗੇ ਹਾਕੀ ਖਿਡਾਰੀ ਵੀ ਪੈਦਾ ਕਰੇਗਾ।

- Advertisement -

Share this Article
Leave a comment