ਬਠਿੰਡਾ : ਹਰ ਸਿੱਖ ਵਿਅਕਤੀ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੇ ਅਤੇ ਧਰਮ ਲਈ ਆਪਣੀ ਬਣਦੀ ਹਰ ਜਿੰਮੇਵਾਰੀ ਨਿਭਾਏ। ਇਸ ਲਈ ਬਹੁਤ ਤਰ੍ਹਾਂ ਦੇ ਕਦਮ ਵੀ ਚੁੱਕੇ ਜਾਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਇਸ ਲਈ ਕਈ ਕੁਝ ਕਰਦੇ ਵੀ ਹਨ। ਕੁਝ ਅਜਿਹੀ ਹੀ ਅਨੋਖੀ ਇੱਛਾ ਇੱਥੋਂ ਦੇ ਪਿੰਡ ਭਗਤਾ ਭਾਈ ਦੇ ਰਹਿਣ ਵਾਲੇ ਸਿੱਖ ਅਤੇ ਪੇਸ਼ੇ ਵਜੋਂ ਅਧਿਆਪਕ ਮਨਕਿਰਤ ਸਿੰਘ ਨੇ ਵੀ ਵਿਅਕਤ ਕੀਤੀ ਹੈ। ਮਨਕਿਰਤ ਸਿੰਘ ਆਪਣੇ ਹੱਥੀਂ ਸੋਨੇ ਦੀ ਸਿਆਹੀ ਨਾਲ ਪੁਰਾਣੇ ਸਰੂਪਾਂ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਰਹੇ ਹਨ। ਇਸ ਦੀ ਮਨਜੂਰੀ ਵੀ ਮਨਕਿਰਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਈ ਗਈ ਹੈ।
ਮਨਕਿਰਤ ਸਿੰਘ ਅਨੁਸਾਰ ਉਹ ਹਰ ਦਿਨ 6 ਘੰਟਿਆਂ ਵਿੱਚ ਦੋ ਅੰਗ ਲਿਖਦੇ ਹਨ। ਇਸ ਲਈ ਬਕਾਇਦਾ ਤੌਰ ‘ਤੇ ਮਨਕਿਰਤ ਸਿੰਘ ਨੇ ਸਿੱਖ ਵਿਦਵਾਨ ਭਾਈ ਸਾਹਿਬ ਸਿੰਘ ਤੋਂ ਸਿੱਖਿਆ ਲਈ ਹੈ। ਮਨਕਿਰਤ ਨੇ ਦੱਸਿਆ ਕਿ ਉਹ ਸਰੂਪ ਲਿਖਣ ‘ਚ ਵਰਤੀ ਜਾਣ ਵਾਲੀ ਸਿਆਹੀ ਵੀ ਖੁਦ ਭ੍ਰਿੰਗਰਾਜ ਬੂਟੀ ਅਤੇ ਕੁਝ ਹੋਰ ਸਾਮਾਨ ਮਿਲਾ ਕੇ ਬਣਾਉਦਾ ਹੈ ਅਤੇ ਇੰਨਾ ਹੀ ਨਹੀਂ ਇਹ ਪਹਿਲਾਂ 20 ਦਿਨ ਤੱਕ ਰਗੜਨੀ ਵੀ ਪੈਂਦੀ ਹੈ ਅਤੇ ਫਿਰ ਇਸ ਵਿੱਚ ਸੋਨਾ ਮਿਲਾ ਕੇ ਇਹ ਤਿਆਰ ਹੁੰਦੀ ਹੈ। ਮਨਕਿਰਤ ਨੇ ਦੱਸਿਆ ਕਿ ਇਸ ਸਿਆਹੀ ਨੂੰ ਤਿਆਰ ਕਰਨ ‘ਤੇ ਦੋ ਲੱਖ ਪੱਚੀ ਹਜ਼ਾਰ ਰੁਪਏ ਖਰਚ ਆਉਂਦਾ ਹੈ ਅਤੇ ਇਸ ਸਿਆਹੀ ‘ਤੇ ਕੁੱਲ 10 ਲੱਖ ਰੁਪਏ ਦਾ ਖਰਚ ਆਵੇਗਾ।
ਸਿੱਖ ਨੌਜਵਾਨ ਸੋਨੇ ਦੀ ਸਿਆਹੀ ਨਾਲ ਲਿਖ ਰਿਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ
Leave a Comment
Leave a Comment