ਨਿਊਜ ਡੈਸਕ : ਬਲਾਤਕਾਰੀ ਰਾਮ ਰਹੀਮ ਇੰਨੀ ਦਿਨੀਂ ਪੈਰੋਲ ‘ਤੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਉਹ ਨਾ ਹੀ ਸਿਰਫ ਬਾਹਰ ਆਇਆ ਹੈ ਬਲਕਿ ਉਸ ਵੱਲੋਂ ਆਪਣੇ ਸੰਤਸੰਗ ਵੀ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਅੱਜ ਜਦੋਂ ਬਲਾਤਕਾਰੀ ਰਾਮ ਰਹੀਮ ਬਾਬਤ ਪੰਜਾਬ ਦੀ ਮਹਿਲਾ ਕਮਿਸ਼ਨਰ ਮਨੀਸ਼ਾ ਗੁਲਾਟੀ ਨੂੰ ਸਵਾਲ ਪੁੱਛੇ ਗਏ ਤਾਂ ਉਹ ਇਸ ਮਸਲੇ ‘ਤੇ ਭੜਕ ਉੱਠੇ । ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇਹ ਮਸਲਾ ਪੰਜਾਬ ਨਾਲ ਸਬੰਧਤ ਨਹੀਂ ਹੈ।
ਇਸ ਮੌਕੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜੇਕਰ ਡੇਰਾ ਸਿਰਸੇ ਦੇ ਛੋਟੇ ਡੇਰੇ ਪੰਜਾਬ ‘ਚ ਵੀ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਡੇਰੇ ਹਨ ਪਰ ਫਿਰ ਵੀ ਇਹ ਅਦਾਲਤੀ ਮਸਲਾ ਹੈ ਇਸ ਬਾਰੇ ਉਹ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਮਸਲਾ ਮਹਿਲਾ ਕਮਿਸ਼ਨ ਦਾ ਨਹੀਂ ਹੈ ਅਤੇ ਇਹ ਫੈਸਲੇ ਅਦਾਲਤਾਂ ਨੇ ਕਰਨੇ ਹਨ ਅਤੇ ਕਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੈ।
ਦੱਸ ਦੇਈਏ ਕਿ ਨਾ ਸਿਰਫ ਬਲਾਤਕਾਰ ਜਿਹੇ ਭੈੜੇ ਦੋਸ਼ ਸਾਬਤ ਹੋਣ ਤੋਂ ਬਾਅਦ ਰਾਮ ਰਹੀਮ ਸਜ਼ਾ ਜਾਫਤਾ ਹੈ ਬਲਕਿ ਉਸ ਉੱਪਰ ਕਤਲ ਦੇ ਵੀ ਦੋਸ਼ ਹਨ। ਪਰ ਫਿਰ ਵੀ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਹੈ। ਹੁਣ ਵਿਰੋਧੀਆਂ ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜਰ ਸਰਕਾਰ ਵੱਲੋਂ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ ਹੈ।