ਲੋਕ ਸਭਾ ‘ਚ ਗੂੰਜਿਆ ਪੰਜਾਬੀ ਭਾਸ਼ਾ ਦਾ ਮੁੱਦਾ

TeamGlobalPunjab
2 Min Read

ਨਵੀਂ ਦਿੱਲੀ : ਲੋਕ ਸਭਾ ਦੀ ਕਾਰਵਾਈ ਦੌਰਾਨ ਜੰਮੂ ਕਸ਼ਮੀਰ ‘ਚ ਪੰਜਾਬੀ ਭਾਸ਼ਾ ਨੂੰ ਅਣਡਿੱਠੇ ਕਰਨ ਦਾ ਮੁੱਦਾ ਉਠਾਇਆ ਗਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਹ ਆਵਾਜ਼ ਉਠਾਈ। ਮਨੀਸ਼ ਤਿਵਾੜੀ ਨੇ ਸੰਸਦ ਵਿੱਚ ਮੰਗ ਕੀਤੀ ਕਿ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਵਿੱਚ ਸ਼ਾਮਲ ਕੀਤਾ ਜਾਵੇ, ਕਿਉਂਕਿ ਇਸ ਖਿੱਤੇ ਦੇ ਲੋਕ ਪੰਜਾਬੀ ਬੋਲੀ ਬੋਲਦੇ ਹਨ।

ਮਨੀਸ਼ ਤਿਵਾੜੀ ਨੇ ਸਦਨ ਵਿੱਚ ਇਤਿਹਾਸ ਦੁਹਰਾਉਂਦੇ ਹੋਏ ਕਿਹਾ ਕਿ ਮਹਾਰਾਣਾ ਰਣਜੀਤ ਸਿੰਘ ਨੇ 1808 ‘ਚ ਜੰਮੂ ਜਿੱਤਿਆ ਸੀ ਅਤੇ 1820 ਵਿੱਚ ਜੰਮੂ ਦੀ ਜਾਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਦਿੱਤੀ ਸੀ। ਜੰਮੂ ਕਸ਼ਮੀਰ ਵਿੱਚ ਹਾਲੇ ਵੀ ਪੰਜਾਬੀ ਵਸੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 200 ਸਾਲਾਂ ਤੋਂ ਜੰਮੂ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ, ਅਤੇ ਪੰਜਾਬੀ ਦੀਆਂ ਕਈ ਉਪ ਬੋਲੀਆਂ ਜੰਮੂ ਕਸ਼ਮੀਰ ਚ ਬੋਲੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਨੇ 1947 ਭਾਰਤ ਪਾਕਿਸਤਾਨ ਦੀ ਵੰਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੋਂ ਉੱਜੜ ਕੇ ਜਿਹੜੇ ਲੋਕ ਜੰਮੂ ਕਸ਼ਮੀਰ ਚ ਵਸੇ ਸਨ, ਉਨ੍ਹਾਂ ਚੋਂ ਜ਼ਿਆਦਾਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਹਨ।

ਮਨੀਸ਼ ਤਿਵਾੜੀ ਨੇ ਭਰੀ ਸਭਾ ਵਿੱਚ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ 2 ਸਤੰਬਰ 2020 ਨੂੰ ਪ੍ਰਵਾਨ ਕੀਤੇ ਗਏ ਜੰਮੂ ਕਸ਼ਮੀਰ ਭਾਸ਼ਾ ਬਿੱਲ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਕੇ ਉਰਦੂ ਕਸ਼ਮੀਰੀ ਡੋਗਰੀ ਹਿੰਦੀ ਅਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾਵਾਂ ਵਜੋਂ ਮਨਜ਼ੂਰੀ ਦੇਣਾ ਇੱਕ ਕਿਸਮ ਦਾ ਵਿਤਕਰਾ ਹੈ।

- Advertisement -

Share this Article
Leave a comment