ਕਸੀਨੋ ‘ਚ ਜਿੱਤੇ ਕਰੋੜਾਂ ਰੁਪਏ, ਵਿਅਕਤੀ ਤੋਂ ਸਾਂਭੀ ਨਹੀਂ ਗਈ ਖੁਸ਼ੀ, ਡਿੱਗਿਆ ਮੁੱਧੇ ਮੂੰਹ, ਪਿਆ ਚੀਕ ਚਿਹਾੜਾ

Global Team
3 Min Read

ਨਿਊਜ਼ ਡੈਸਕ: ਕਹਿੰਦੇ ਹਨ ਕਿ ਜਦੋਂ ਅਸੀਂ ਬਹੁਤ ਖੁਸ਼ ਹੁੰਦੇ ਹਾਂ ਤਾਂ ਸਾਡੀਆਂ ਅੱਖਾਂ ਵਿੱਚੋਂ ਹੰਝੂ ਵੱਗਣ ਲੱਗ ਪੈਂਦੇ ਹਨ। ਪਰ, ਇੱਕ ਵਿਅਕਤੀ ਇੰਨਾ ਖੁਸ਼ ਹੋਇਆ ਕਿ ਉਸਦਾ ਦਿਲ ਧੜਕਣਾ ਬੰਦ ਹੋ ਗਿਆ। ਇਹ ਘਟਨਾ ਸਿੰਗਾਪੁਰ ਦੀ ਦੱਸੀ ਜਾ ਰਹੀ ਹੈ। ਸਿੰਗਾਪੁਰ ਦੇ ਇੱਕ ਕੈਸੀਨੋ ਵਿੱਚ ਇੱਕ ਵਿਅਕਤੀ ਨੇ ਇੰਨੇ ਪੈਸੇ ਜਿੱਤ ਲਏ ਕਿ ਉਹ ਖੁਸ਼ੀ ਬਰਦਾਸ਼ਤ ਨਾ ਕਰ ਸਕਿਆ ਅਤੇ ਉੱਥੇ ਉਸਨੂੰ ਦਿਲ ਦਾ ਦੌਰਾ ਪੈ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਘਟਨਾ 22 ਜੂਨ ਨੂੰ ਸਿੰਗਾਪੁਰ ਦੇ ਮਰੀਨਾ ਬੇ ਸੈਂਡਜ਼ ਕੈਸੀਨੋ ਵਿੱਚ ਵਾਪਰੀ।

ਦਿ ਮਿਰਰ ਦੀ ਰਿਪੋਰਟ ਮੁਤਾਬਕ ਜਿਵੇਂ ਹੀ ਉਸ ਵਿਅਕਤੀ ਨੇ 3.2 ਮਿਲੀਅਨ ਪੌਂਡ (ਭਾਵ ਲਗਭਗ 33 ਕਰੋੜ ਰੁਪਏ) ਦਾ ਜੈਕਪਾਟ ਜਿੱਤਿਆ, ਉਸ ਨੇ ਹਵਾ ਵਿੱਚ ਛਾਲ ਮਾਰ ਕੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਅਗਲੇ ਹੀ ਪਲ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਇਸ ਦੌਰਾਨ ਕੈਸੀਨੋ ‘ਚ ਮੌਜੂਦ ਲੋਕਾਂ ਅਤੇ ਕਰਮਚਾਰੀਆਂ ‘ਚ ਹੰਗਾਮਾ ਹੋ ਗਿਆ। ਵਾਇਰਲ ਹੋ ਰਹੀ ਵੀਡੀਓ ‘ਚ ਉਸ ਵਿਅਕਤੀ ਦੇ ਨਾਲ ਗਈ ਔਰਤ ਉੱਚੀ-ਉੱਚੀ ਰੋਂਦੀ ਨਜ਼ਰ ਆ ਰਹੀ ਹੈ ਅਤੇ ਮਦਦ ਲਈ ਬੇਨਤੀ ਕਰ ਰਹੀ ਹੈ।

ਘਟਨਾ ਤੋਂ ਬਾਅਦ, ਕੈਸੀਨੋ ਸਟਾਫ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਵਿਅਕਤੀ ਨੂੰ ਮੁਢਲੀ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ। ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਵਿਅਕਤੀ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਹਨ, ਜਿਨ੍ਹਾਂ ਦਾ ਕੈਸੀਨੋ ਦੇ ਬੁਲਾਰੇ ਨੇ ਖੰਡਨ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਅਜਿਹੀਆਂ ਰਿਪੋਰਟਾਂ ਨੇ ਵਿਅਕਤੀ ਦੇ ਪਰਿਵਾਰ ਨੂੰ ਕਿੰਨੀ ਪਰੇਸ਼ਾਨੀ ਦਿੱਤੀ ਹੋਵੇਗੀ।

ਇੱਥੇ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2021 ਵਿੱਚ ਅਮਰੀਕਾ ਦੇ ਮਿਸ਼ੀਗਨ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਇੱਥੇ ਬੀਚ ‘ਤੇ ਇਕ ਵਿਅਕਤੀ ਦੀ ਜੇਬ ‘ਚ ਜੇਤੂ ਲਾਟਰੀ ਟਿਕਟ ਦੇ ਨਾਲ ਲਾਸ਼ ਮਿਲੀ। ਹਾਲ ਹੀ ਵਿੱਚ ਇੱਕ ਭਾਰਤੀ ਨੇ ਦੁਬਈ ਵਿੱਚ 2.25 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ।

Share This Article
Leave a Comment