ਨਿਊਜ਼ ਡੈਸਕ: ਰੂਸ ਦੇ ਸ਼ਹਿਰ ‘ਚ ਇਕ ਅਜਿਹੀ ਕਤਲ ਦੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰੂਸ ਦੇ Novokuznetsk ਸ਼ਹਿਰ ‘ਚ ਰਹਿਣ ਵਾਲੇ ਇਕ ਜੋੜੇ ਨਾਲ ਘਰੇਲੂ ਝਗੜੇ ਦੌਰਾਨ ਹਾਦਸਾ ਵਾਪਰ ਗਿਆ, ਜਿਸ ‘ਚ ਪਤੀ ਦੀ ਮੌਤ ਹੋ ਗਈ। ਝਗੜੇ ਦੌਰਾਨ ਆਪਣੇ ਪਤੀ ਤੋਂ ਮੁਆਫ਼ੀ ਮੰਗਵਾਉਣ ਲਈ 101 ਕਿੱਲੋ ਦੇ ਭਾਰ ਦੀ ਔਰਤ ਉਸ ਦੇ ਮੂੰਹ ‘ਤੇ ਚੜ੍ਹ ਕੇ ਬੈਠ ਗਈ। ਜਿਸ ਕਾਰਨ ਵਿਅਕਤੀ ਦਾ ਦਮ ਘੁੱਟ ਗਿਆ ਤੇ ਉਸ ਦੀ ਮੌਤ ਹੋ ਗਈ।
ਰਿਪੋਰਟਾਂ ਮੁਤਾਬਕ ਰੂਸ ‘ਚ ਰਹਿਣ ਵਾਲੀ Tatyana O ‘ਤੇ ਆਪਣੇ ਪਤੀ ਦੇ ਕਤਲ ਦੇ ਇਲਜ਼ਾਮ ਲੱਗੇ ਹਨ। 101 ਕਿੱਲੋ ਦੀ ਇਸ ਔਰਤ ਦੇ ਭਾਰ ਕਾਰਨ ਉਸ ਦੇ ਪਤੀ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ Aidar ਆਪਣੀ ਜਾਨ ਬਖ਼ਸ਼ਣ ਲਈ ਮਿੰਨਤਾਂ ਕਰਦਾ ਰਿਹਾ ਪਰ ਉਹ ਨਾ ਉੱਠੀ।
ਜਦੋਂ ਇਸ ਘਟਨਾ ਨੂੰ ਜੋੜੇ ਦੀ ਧੀ ਨੇ ਦੇਖਿਆ ਤਾਂ ਉਹ ਮਦਦ ਲਈ ਗੁਆਂਢੀਆਂ ਦੇ ਘਰ ਗਈ, ਪਰ ਗੁਆਂਢੀਆਂ ਨੂੰ ਲੱਗਿਆ ਕਿ ਇਹ ਘਰੇਲੂ ਝਗੜਾ ਹੈ, ਜਿਸ ‘ਚ ਉਨ੍ਹਾਂ ਦਾ ਦਖਲ ਦੇਣਾ ਠੀਕ ਨਹੀਂ ਹੋਵੇਗਾ।
ਇਸ ਘਟਨਾ ਨੂੰ ਲੈ ਕੇ ਔਰਤ ਦਾ ਕਹਿਣਾ ਹੈ ਕਿ ਉਸ ਦਾ ਇਰਾਦਾ ਕਤਲ ਕਰਨ ਦਾ ਨਹੀਂ ਸੀ। ਉਹ ਬਸ ਆਪਣੇ ਪਤੀ ਨੂੰ ਸ਼ਾਂਤ ਕਰਵਾਉਣਾ ਚਾਹੁੰਦੀ ਸੀ ਤੇ ਦੋਵੇਂ ਸ਼ਰਾਬ ਦੇ ਨਸ਼ੇ ‘ਚ ਸਨ। ਉਸ ਨੇ ਕਿਹਾ, ‘ਮੇਰਾ ਪਤੀ ਮੇਰੇ ਨਾਲ ਲਗਾਤਾਰ ਲੜ ਰਿਹਾ ਸੀ ਤੇ ਮੈਂ ਉਸ ਦਾ ਮੂੰਹ ਬੰਦ ਕਰਨ ਲਈ ਉਸ ‘ਤੇ ਬੈਠ ਗਈ, ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਨਾਲ ਉਸਦੀ ਮੌਤ ਹੋ ਜਾਵੇਗੀ।’