ਲੰਦਨ: ਲੰਦਨ ਦੇ ਸਟਰੀਥਮ ਇਲਾਕੇ ਵਿੱਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਹਮਲਾਵਰ ਨੂੰ ਮਾਰ ਗਿਰਾਇਆ ਹੈ। ਬ੍ਰਿਟੇਨ ਦੀ ਮੈਟਰੋਪੋਲਿਟਨ ਪੁਲਿਸ ਨੇ ਕਿਹਾ ਹੈ ਕਿ ਹਮਲਾਵਰ ਨੇ ਕਈ ਲੋਕਾਂ ਨੂੰ ਚਾਕੂ ਮਾਰਿਆ ਹੈ। ਬੀਬੀਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਮਰਜੈਂਸੀ ਸਰਵਿਸਜ਼ ਨੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ।
ਮੇਟਰੋਪੋਲਿਟਨ ਪੁਲਿਸ ਨੇ ਸੜ੍ਹਕ ਨੂੰ ਬੰਦ ਕਰਕੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਹੈ। ਸਥਾਨਕ ਸਮੇਂ ਮੁਤਾਬਕ ਦੁਪਹਿਰ ਦੋ ਵਜੇ ਸਟਰੀਥਮ ਹਾਈ ਰੋਡ ‘ਤੇ ਸਥਿਤ ਇੱਕ ਸੁਪਰਮਾਰਕਿਟ ਦੇ ਬਾਹਰ ਪੁਲਿਸ ਨੇ ਅੱਤਵਾਦੀ ਨੂੰ ਮਾਰ ਗਿਰਾਇਆ।
#INCIDENT A man has been shot by armed officers in #Streatham. At this stage it is believed a number of people have been stabbed. The circumstances are being assessed; the incident has been declared as terrorist-related. Please follow @metpoliceuk for updates
— Metropolitan Police (@metpoliceuk) February 2, 2020
ਪੁਲਿਸ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਅੱਤਵਾਦੀ ਘਟਨਾ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਘਟਨਾ ਦੀ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ। ਹਾਲਾਂਕਿ, ਕਿਸੇ ਏਜੰਸੀ ਨੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ।
ਲੰਦਨ ਵਿੱਚ ਇਸ ਤੋਂ ਪਹਿਲਾਂ ਵੀ ਅੱਤਵਾਦੀ ਹਮਲੇ ਹੋਏ ਹਨ ਬੀਤੇ ਨਵੰਬਰ ਮਹੀਨੇ ਵੀ ਲੰਦਨ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਉਸ ਵੇਲੇ ਪਾਕਿਸਤਾਨੀ ਮੂਲ ਦੇ ਅੱਤਵਾਦੀ ਨੇ ਲੰਦਨ ਬ੍ਰਿਜ ਉੱਤੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਸੀ। ਹਮਲਾਵਰ ਨੇ ਬ੍ਰਿਜ ਉੱਤੇ ਮੌਜੂਦ ਲੋਕਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮਾਰ ਗਿਰਾਇਆ ਸੀ।