ਨੌਜਵਾਨ ਨੇ ਬਾਂਹ ‘ਤੇ ਬਣੇ ਟੈਟੂ ਨੂੰ ਮਿਟਾਉਣ ਲਈ ਆਪਣੀ ਚਮੜੀ ਹੀ ਕਰ ਲਈ ਕੱਦੂਕਸ

TeamGlobalPunjab
2 Min Read

ਅਰਜਨਟੀਨਾ: ਇਨ੍ਹੀਂ ਦਿਨੀਂ ਨੌਜਵਾਨਾਂ ‘ਤੇ ਟੈਟੂ ਬਣਵਾਉਣ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਨੌਜਵਾਨ ਫੈਸ਼ਨ ਦੇ ਇੰਨੇ ਦੀਵਾਨੇ ਹਨ ਕਿ ਉਹ ਕੁਝ ਵੀ ਨਵਾਂ ਕਰਨ ਦੀ ਕੋਸ਼ਿਸ਼ ਕਰਨ ਤੋਂ ਪਿੱਛੇ ਨਹੀਂ ਹਟਦੇ, ਫਿਰ ਭਾਵੇਂ ਗੱਲ ਹੋਵੇ ਬਰੇਸਲੈਟ, ਟੋਪੀ, ਝੁਮਕੇ ਜਾਂ ਜੀਭ, ਭਰਵੱਟੇ ਜਾਂ ਫਿਰ ਅਤੇ ਨਾਭੀ ਨੂੰ ਵਿੰਨ੍ਹਣਾ ਹੋਵੇ।

ਅੱਜਕੱਲ੍ਹ, ਨੌਜਵਾਨ ਟੈਟੂ ਵਿਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਆਧੁਨਿਕਤਾ ਦਾ ਰੂਪ ਧਾਰਨ ਕੀਤੇ ਅਜੋਕੇ ਸਮੇਂ ਦੇ ਟੈਟੂਜ਼ ਦਾ ਚਲਨ ਬਹੁਤ ਪੁਰਾਣਾ ਹੈ। ਜੇਕਰ ਅਸੀਂ ਟੈਟੂਆਂ ਦੇ ਇਤਿਹਾਸ ਬਾਰੇ ਗੱਲ ਕਰੀਏ, ਆਦਿਵਾਸੀ ਵਿਸ਼ੇਸ਼ ਤੌਰ ‘ਤੇ ਆਪਣੇ ਸਰੀਰ ‘ਤੇ ਵਿਸ਼ੇਸ਼ ਨਿਸ਼ਾਨ ਬਣਾਉਂਦੇ ਸਨ।

ਟੈਟੂ ਕਰਵਾਉਣਾ ਕੁਝ ਲੋਕਾਂ ਨੂੰ ਚੰਗਾ ਲਗਦਾ ਹੈ ਪਰ ਕੁਝ ਬਾਅਦ ਵਿੱਚ ਇਸ ਨੂੰ ਗਲਤੀ ਮਹਿਸੂਸ ਕਰਦੇ ਹਨ। ਫਿਰ ਉਹ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ ਜਿਸ ਵਿਚ ਇਕ ਵਿਅਕਤੀ ਨੇ ਆਪਣੀ ਬਾਂਹ ‘ਤੇ ਟੈਟੂ ਬਣਾਇਆ ਹੋਇਆ ਸੀ ਪਰ ਬਾਅਦ ਵਿਚ ਉਸ ਨੇ ਇਸ ਨੂੰ ਮਿਟਾਉਣ ਲਈ ਇਕ ਖਤਰਨਾਕ ਤਰੀਕਾ ਅਪਣਾਇਆ।

ਅਸਲ ‘ਚ ਵਿਅਕਤੀ ਨੇ ਆਪਣੇ ਹੱਥ ‘ਤੇ ਬਣੇ ਟੈਟੂ ਨੂੰ ਮਿਟਾਉਣ ਲਈ ਉਸ ਨੂੰ ਰਗੜ-ਰਗੜ ਕੇ ਮਿਟਾ ਦਿੱਤਾ ਪਰ ਇਸ ਪ੍ਰਕਿਰਿਆ ਕਾਰਨ ਉਸ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇੱਕ ਟਵਿੱਟਰ ਯੂਜ਼ਰ ਨੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਸਪੈਨਿਸ਼ ਭਾਸ਼ਾ ‘ਚ ਲਿਖਿਆ, “ਇੱਕ ਦੋਸਤ ਨੇ ਕੱਦੁਕਸ ਨਾਲ ਰਗੜ ਕੇ ਬਾਂਹ ਤੋਂ ਟੈਟੂ ਮਿਟਾ ਦਿੱਤਾ ਕਿਉਂਕਿ ਉਸਨੂੰ ਇਹ ਪਸੰਦ ਨਹੀਂ ਸੀ।”

ਟਵਿੱਟਰ ‘ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਕਿਰਿਆਂਵਾਂ ਦਿੱਤੀਆਂ ਜਾ ਰਹੀਆਂ ਹਨ। ਕੁਝ ਨੇ ਇਸ ਨੂੰ ਖਤਰਨਾਕ ਦੱਸਿਆਂ ਤਾਂ ਕਈਆਂ ਨੇ ਇਸ ‘ਤੇ ਹੈਰਾਨੀ ਜਤਾਈ।

Share this Article
Leave a comment