ਨਿਊਯਾਰਕ: ਅਮਰੀਕਾ ‘ਚ ਲਗਾਤਾਰ ਤੀਜੇ ਦਿਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 8 ਮਈ ਨੂੰ ਨਿਊਯਾਰਕ ਸਿਟੀ ਦੇ ਟਾਈਮਸ ਸਕੁਏਅਰ ‘ਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਦੌਰਾਨ ਉਥੇ ਮੌਜੂਦ 3 ਲੋਕ ਜ਼ਖਮੀ ਹੋ ਗਏ ਸੀ।
ਬੀਤੇ ਦਿਨੀਂ ਕੋਲੋਰਾਡੋ ਦੇ ਕੈਂਟਰਬਰੀ ਮੋਬਾਇਲ ਹੋਮ ਪਾਰਕ ‘ਚ ਜਨਮ ਦਿਨ ਦੀ ਪਾਰਟੀ ਚਲ ਰਹੀ ਸੀ। ਉਦੋਂ ਹਥਿਆਰ ਨਾਲ ਲੈਸ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਨੌਜਵਾਨ ਦੀ ਗਰਲਫਰੈਂਡ ਦੇ ਘਰ ਜਨਮ ਦਿਨ ਪਾਰਟੀ ਚਲ ਰਹੀ ਸੀ ਤੇ ਫਾਇਰਿੰਗ ‘ਚ ਉਸ ਦੀ ਵੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਉਥੇ 6 ਲੋਕਾਂ ਦੀ ਮ੍ਰਿਤਕ ਦੇਹਾਂ ਮਿਲੀਆਂ ਸਨ। ਇਸ ਤੋਂ ਇਲਾਵਾ ਇੱਕ ਗੰਭੀਰ ਜ਼ਖਮੀ ਨੌਜਵਾਨ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਪਰ ਬਾਅਦ ‘ਚ ਉਸ ਦੀ ਵੀ ਮੌਤ ਹੋ ਗਈ।
ਪੁਲਿਸ ਮੁਤਾਬਕ ਹਮਲਾਵਰ ਪਾਰਟੀ ‘ਚ ਮਹਿਲਾ ਦਾ ਪ੍ਰੇਮੀ ਸੀ। ਪਾਰਟੀ ਵਿਚ ਉਸ ਦੇ ਦੋਸਤ, ਪਰਿਵਾਰ ਦੇ ਲੋਕ ਅਤੇ ਬੱਚੇ ਸ਼ਾਮਲ ਸੀ। ਪੁਲਿਸ ਨੇ ਕਿਹਾ ਕਿ ਹਮਲਾਵਰ ਨੇ ਖੁਦ ਨੂੰ ਮਾਰਨ ਤੋਂ ਪਹਿਲਾਂ ਫਾਇਰਿੰਗ ਕੀਤੀ ਜਿਸ ‘ਚ ਇਹ ਲੋਕ ਮਾਰੇ ਗਏ।