ਟੋਰਾਂਟੋ ਦੇ ਸਬਵੇਅ ਸਟੇਸ਼ਨ ਨੇੜ੍ਹੇ ਔਰਤ ‘ਤੇ ਹਮਲਾ

Prabhjot Kaur
2 Min Read

ਟੋਰਾਂਟੋ: ਟੋਰਾਂਟੋ ਦੇ ਸਬਵੇਅ ਸਟੇਸ਼ਨਾਂ ’ਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਹੈ, ਹਮਲਾਵਰ ਵਲੋਂ ਔਰਤ ਦਾ ਚਿਹਰਾ ਤੇਜ਼ਧਾਰ ਹਥਿਆਰ ਨਾਲ ਚੀਰ ਦਿੱਤਾ ਗਿਆ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਔਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਮਲਾ ਬਗੈਰ ਕਿਸੇ ਭੜਕਾਹਟ ਤੋਂ ਹੋਇਆ।

ਉੱਥੇ ਹੀ ਦੂਜੇ ਪਾਸੇ ਇਟੋਬੀਕੋ ਵਿਖੇ ਸ਼ਨੀਵਾਰ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ ਬਿਜਲੀ ਦੇ ਤਿੰਨ ਖੰਭੇ ਟੁੱਟ ਗਏ ਅਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਔਰਤ ‘ਤੇ ਹਮਲਾ ਸਪੇਡੀਨਾ ਸਬਵੇਅ ਸਟੇਸ਼ਨ ’ਤੇ ਹੋਇਆ ਨਾਂ ਕਿ ਚਲਦੇ ਟਰੇਨ ‘ਚ। ਪੁਲਿਸ ਇਸ ਮਾਮਲੇ ‘ਚ ਨਹੀ ਸਗੋਂ ਕਈ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਪਰ ਇਨ੍ਹਾਂ ਵਿਚੋਂ ਕਿਸੇ ਦਾ ਹੁਲੀਆ ਬਿਆਨ ਨਹੀਂ ਕੀਤਾ ਗਿਆ।

ਜਾਂਚਕਰਤਾਵਾਂ ਵੱਲੋਂ ਸਬਵੇਅ ਸਟੇਸ਼ਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ। ਸਟੇਸ਼ਨ ‘ਤੇ ਹੋਈ ਵਾਰਦਾਤ ਨੂੰ ਵੇਖਦਿਆਂ ਟੀ.ਟੀ.ਸੀ. ਵਿਸ਼ੇਸ਼ ਕਾਂਸਟੇਬਲ ਅਤੇ ਟੋਰਾਂਟੋ ਪੁਲਿਸ ਦੇ ਅਫ਼ਸਰ ਤਾਇਨਾਤ ਕੀਤੇ ਗਏ ਹਨ। ਦੂਜੇ ਪਾਸੇ ਇਟਬੀਕੋ ਵਿਖੇ ਦੋ ਗੱਡੀਆਂ ਵਿਚਾਲੇ ਹੋਈ ਭਿਆਨਕ ਟੱਕਰ ਨੇ ਬਿਜਲੀ ਦੇ ਤਿੰਨ ਖੰਭੇ ਤੋੜ ਦਿੱਤੇ। ਪੁਲਿਸ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਰਾਤ 11 ਵਜੇ ਰਾਇਲ ਯਾਰਕ ਅਤੇ ਡਿਕਸ਼ਨ ਸੜਕਾਂ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਅਤੇ 20 ਸਾਲ ਦਾ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਲਾਤ ਨੂੰ ਵੇਖਦਿਆਂ ਡਿਕਸਨ ਰੋਡ ਨੂੰ ਸੋਮਵਾਰ ਤੱਕ ਬੰਦ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਜਾਣ ਦਾ ਸੁਝਾਅ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment