ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਬੀਤੇ ਹਫਤੇ ਘਰ ਵਿੱਚ ਅੱਗ ਲੱਗਣ ‘ਤੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 90 ਫੀਸਦੀ ਤੱਕ ਝੁਲਸੇ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਕੇਰਲ ਦੇ ਰਹਿਣ ਵਾਲੇ 32 ਸਾਲਾ ਦਾ ਅਨਿਲ ਨਾਇਨਨ ਦੀ ਹਾਲਤ ਗੰਭੀਰ ਬਣੀ ਹੋਈ ਸੀ।
ਅੱਗ ਲੱਗਣ ਦੀ ਘਟਨਾ ਪਿਛਲੇ ਹਫਤੇ ਦੀ ਹੈ ਖਲਿਜ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸੋਮਵਾਰ ਨੂੰ ਅਨਿਲ ਨਿਨਾਨ ਦੇ ਘਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਜਿਸ ਵਿੱਚ ਉਹ ਆਪਣੀ ਪਤਨੀ ਨੂੰ ਬਚਾਉਂਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਸੈਂਟ ਥਾਮਸ ਮਾਰ ਥੋਮਾ ਗਿਰਜਾ ਘਰ ਦੇ ਇੱਕ ਅਧਿਕਾਰੀ ਸੋਜਨ ਥਾਮਸ ਦੇ ਹਵਾਲੇ ਤੋਂ ਅਖਬਾਰ ਨੇ ਲਿਖਿਆ ਹੈ ਕਿ ਘਟਨਾ ਦੀ ਪੂਰੀ ਜਾਣਕਾਰੀ ਨਹੀਂ ਹੈ ਪਰ ਨਿਨਾਨ ਦੀ ਪਤਨੀ ਨੀਨੂ ਜਦੋਂ ਘਰ ਵਿੱਚ ਅੱਗ ਲੱਗੀ ਤਾਂ ਉਹ ਕੋਰੀਡੋਰ ਵਿੱਚ ਸੀ ਅਤੇ ਅੱਗ ਦੀ ਚਪੇਟ ਵਿੱਚ ਆ ਗਈ। ਅਨਿਲ ਉਸ ਸਮੇਂ ਬੈੱਡਰੂਮ ਵਿੱਚ ਸੀ ਤੇ ਉਹ ਪਤਨੀ ਨੂੰ ਬਚਾਉਣ ਲਈ ਭੱਜਿਆ ਪਰ ਉਹ ਖੁਦ ਵੀ ਅੱਗ ਦੀ ਚਪੇਟ ਵਿੱਚ ਆ ਗਿਆ। ਇਸ ਘਟਨਾ ਵਿੱਚ ਨਿਨਾਨ 90 ਫੀਸਦੀ ਝੁਲਸ ਗਿਆ।
ਅਨਿਲ ਦੇ ਇੱਕ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਅੱਗ ਵਿੱਚ ਪਤਨੀ ਵੀ ਝੁਲਸੀ ਪਰ ਉਸਦੀ ਹਾਲਤ ਸਥਿਰ ਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜੋੜੇ ਦਾ ਇੱਕ ਚਾਰ ਸਾਲ ਦਾ ਪੁੱਤਰ ਵੀ ਹੈ।