ਮਜ਼ਾਕ-ਮਜ਼ਾਕ ਵਿੱਚ ਲੱਗੀ ਸ਼ਰਤ ਬਣੀ ਮੌਤ ਦਾ ਕਾਰਨ, ਭੁੱਲ ਕੇ ਵੀ ਨਾ ਕਰਿਓ ਅਜਿਹੀ ਗਲਤੀ

TeamGlobalPunjab
2 Min Read

ਜੌਨਪੁਰ: ਯੂ ਪੀ ਵਿੱਚ ਸੋਮਵਾਰ ਨੂੰ ਦੋ ਦੋਸਤਾਂ ਵਿੱਚ ਮਜ਼ਾਕ-ਮਜ਼ਾਕ ‘ਚ ਅਜਿਹੀ ਸ਼ਰਤ ਲੱਗੀ ਕਿ ਉਹ ਇਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ। ਅਸਲ ‘ਚ ਆਂਡੇ ਤੇ ਸ਼ਰਾਬ ਦੀ ਸ਼ਰਤ ਜਿੱਤਣ ਦੇ ਚੱਕਰ ‘ਚ ਇੱਕ ਵਿਅਕਤੀ ਨੇ ਆਪਣੀ ਜਾਨ ਗਵਾ ਲਈ। ਉਨ੍ਹਾਂ ਵਿੱਚ 50 ਆਂਡੇ ਖਾਣ ‘ਤੇ ਦੋ ਹਜ਼ਾਰ ਰੁਪਏ ਦੀ ਸ਼ਰਤ ਲੱਗੀ ਸੀ ਪਰ 42ਵਾਂ ਆਂਡਾ ਖਾਂਦੇ ਹੀ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਇਲਾਜ਼ ਲਈ ਉਸ ਨੂੰ ਤੁਰੰਤ ਲਖਨਊ ਦੇ ਪੀਜੀਆਈ ਲਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਇਹ ਮਾਮਲਾ ਯੂਪੀ ਦੇ ਜੌਨਪੁਰ ਦਾ ਹੈ ਉੱਥੋਂ ਦੇ ਅਰਗੁਪੁਰ ਕਲਾਂ ਧੌਰਹਰਾ ਪਿੰਡ ਵਾਸੀ ਸੁਭਾਸ਼ ਯਾਦਵ ( 42 ) ਟਰੈਕਟਰ ਚਲਾਉਂਦੇ ਸਨ। ਜਦੋਂ ਸ਼ੁੱਕਰਵਾਰ ਦੀ ਸ਼ਾਮ ਉਹ ਬੀਬੀਗੰਜ ਬਾਜ਼ਾਰ ਵਿੱਚ ਇੱਕ ਸਾਥੀ ਦੇ ਨਾਲ ਆਂਡੇ ਖਾਣ ਲਈ ਗਏ ਤਾਂ ਉੱਥੇ ਕੌਣ ਕਿੰਨੇ ਆਂਡੇ ਖਾ ਸਕਦਾ ਹੈ, ਇਸ ‘ਤੇ ਚਰਚਾ ਛਿੜੀ ਤੇ ਸ਼ਰਤ ਲੱਗ ਗਈ। 50 ਆਂਡੇ ਤੇ ਇੱਕ ਬੋਤਲ ਸ਼ਰਾਬ ਪੀਣ ਦੀ ਸ਼ਰਤ ਪੂਰੀ ਹੋਣ ‘ਤੇ 2 ਹਜ਼ਾਰ ਰੁਪਏ ਦੇਣਾ ਤੈਅ ਹੋਇਆ।

ਸੁਭਾਸ਼ ਨੇ ਸ਼ਰਤ ਮਨਜ਼ੂਰ ਕਰ ਲਈ ਅਤੇ ਆਂਡੇ ਖਾਣੇ ਸ਼ੁਰੂ ਕਰ ਦਿੱਤੇ ਜਦੋਂ ਉਸਨੇ 42 ਵਾਂ ਆਂਡਾ ਖਾਧਾ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਉੱਥੇ ਮੌਜੂਦ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਗੰਭੀਰ ਹਾਲਤ ਚ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਘਟਨਾ ਦੀ ਖਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੋ ਪਤਨੀਆਂ ਦਾ ਪਤੀ ਸੀ। ਪਹਿਲੀ ਪਤਨੀ ਤੋਂ ਚਾਰ ਬੇਟੀਆਂ ਹੋਣ ‘ਤੇ ਪੁੱਤਰ ਦੀ ਪ੍ਰਾਪਤੀ ਦੀ ਲਾਲਸਾ ‘ਚ ਹਾਲੇ ਨੌਂ ਮਹੀਨੇ ਪਹਿਲਾਂ ਉਸ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਹੁਣ ਉਸਦੀ ਦੂਜੀ ਪਤਨੀ ਗਰਭਵਤੀ ਹੈ।

Share this Article
Leave a comment