ਜਦੋਂ ਡਾਕਟਰਾਂ ਨੇ ਕਰਤੇ ਹੱਥ ਖੜ੍ਹੇ,11 ਸਾਲ ਤੱਕ ਬਿਸਤਰੇ ‘ਤੇ ਪਏ ਨੌਜਵਾਨ ਨੇ ਖੁਦ ਹੀ ਕੀਤਾ ਆਪਣਾ ਇਲਾਜ

TeamGlobalPunjab
2 Min Read

ਵਾਸ਼ਿੰਗਟਨ: ਡਾਕਟਰਾਂ ਨੂੰ ਧਰਤੀ ‘ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਉਹ ਵੀ ਇਨਸਾਨ ਦੀ ਕਿਸੇ ਬੀਮਾਰੀ ਦਾ ਇਲਾਜ ਕਰਨ ‘ਚ ਅਸਫਲ ਹੋ ਜਾਂਦਾ ਹੈ ਤਾਂ ਜ਼ਿੰਦਗੀ ਦੀ ਕੋਈ ਆਸ ਨਹੀਂ ਬਚਦੀ। ਕੁਝ ਅਜਿਹਾ ਹੀ ਹੋਇਆ ਅਮਰੀਕਾ ਦੇ ਰਹਿਣ ਵਾਲੇ ਡੌਗ ਲਿੰਡਸੇ ਨਾਮ ਦੇ ਵਿਅਕਤੀ ਨਾਲ ਜਿਸਦੀ ਬੀਮਾਰੀ ਦਾ ਇਲਾਜ ਕਰਨ ‘ਚ ਡਾਕਟਰਾਂ ਨੇ ਵੀ ਹਾਰ ਮੰਨ ਲਈ ਸੀ ਪਰ ਲਿੰਡਸੇ ਨਹੀਂ ਹਾਰਿਆ। ਉਸ ਨੇ ਆਪਣੀ ਬੀਮਾਰੀ ਦਾ ਇਲਾਜ ਖੁਦ ਹੀ ਲਭ ਲਿਆ ਤੇ ਅੱਜ ਉਹ ਬਿਲਕੁਲ ਸਹੀ ਸਲਾਮਤ ਹੈ।

ਸਾਲ 1999 ‘ਚ ਜਦੋਂ ਡੌਗ ਲਿੰਡਸੇ ਜਦੋਂ 21 ਸਾਲ ਦਾ ਸੀ ਤਾਂ ਉਸ ਵੇਲੇ ਇੱਕ ਦਿਨ ਅਚਾਨਕ ਬੇਹੋਸ਼ ਹੋ ਕੇ ਮੇਜ ‘ਤੇ ਡਿੱਗ ਗਿਆ। ਜਿਸ ਤੋਂ ਬਾਅਦ ਉਹ ਬਾਰ ਬਾਰ ਬੇਹੋਸ਼ ਹੋਣ ਲੱਗਿਆ ਤੇ ਦਿਲ ਦੀ ਧੜਕਨ ਹੌਲੀ ਹੋਣ ਲੱਗੀ ਸੀ। ਲਿੰਡਸੇ ਦਾ ਸਰੀਰ ਕਮਜ਼ੋਰੀ ਮਹਿਸੂਸ ਕਰਨ ਲੱਗਿਆ ਸੀ। ਲਿੰਡਸੇ ਇਕ ਸਮੇਂ ਵਿਚ ਸਿਰਫ 50 ਫੁੱਟ ਤੱਕ ਹੀ ਤੁਰ ਸਕਦਾ ਸੀ ਅਤੇ ਕੁਝ ਹੀ ਮਿੰਟ ਖੜ੍ਹਾ ਰਹਿ ਸਕਦਾ ਸੀ।

ਡਾਕਟਰਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨੂੰ ਹੋਇਆ ਕੀ ਹੈ ਤੇ ਇਹ ਬੀਮਾਰੀ ਉਸ ਦੀ ਮਾਂ ਤੇ ਮਾਸੀ ਨੂੰ ਵੀ ਇਸੇ ਤਰ੍ਹਾਂ ਦੀ ਬੀਮਾਰੀ ਸੀ। ਡਾਕਟਰਾਂ ਨੇ ਉਨ੍ਹਾਂ ਦੀ ਬੀਮਾਰੀ ਨੂੰ ਥਾਇਰਾਈਡ ਨਾਲ ਸਬੰਧਤ ਦੱਸਿਆ ਜਦਕਿ ਉਹ ਇਸ ਬੀਮਾਰੀ ਦਾ ਸਹੀ ਇਲਾਜ ਨਹੀਂ ਲਭ ਸਕੇ। ਅਗਲੇ 11 ਸਾਲ ਤੱਕ ਲਿੰਡਸੇ ਇਕ ਰਹੱਸਮਈ ਬੀਮਾਰੀ ਨਾਲ ਲੜਦਾ ਰਿਹਾ।

ਲਿੰਡਸੇ ਨੂੰ ਦਿਨ ਦੇ 22 ਘੰਟੇ ਤੱਕ ਬਿਸਤਰੇ ‘ਤੇ ਰਹਿਣਾ ਪੈਂਦਾ ਸੀ। ਜਿਸ ਦੌਰਾਨ ਉਸ ਨੇ ਖੁਦ ਨੂੰ ਮੈਡੀਕਲ ਖੋਜ ‘ਚ ਵਿਅਸਤ ਰੱਖਿਆ ਤੇ ਢਾਈ ਹਜ਼ਾਰ ਪੰਨਿਆਂ ਦੀ ਐਂਡੋਕ੍ਰਿਨੋਲੌਜ਼ੀ ਕਿਤਾਬ ਪੜ੍ਹੀ। ਜਿਸ ਤੋਂ ਬਾਅਦ ਸਾਲ 2010 ‘ਚ ਕਿਤੇ ਜਾ ਕੇ ਉਸ ਨੂੰ ਆਪਣੀ ਬੀਮਾਰੀ ਦਾ ਪਤਾ ਲੱਗਿਆ ਕਿ ਉਸ ਦੇ ਐਡ੍ਰੀਨਲ ਗਲੈਂਡਸ ‘ਚ ਟਿਊਮਰ ਹੈ। ਲਿੰਡਸੇ ਨੇ ਆਪਣੇ ਵਿਗਿਆਨਕ ਦੋਸਤ ਦੀ ਸਹਾਇਤਾ ਨਾਲ ਉਸ ਦੀ ਸਰਜਰੀ ਕਰਵਾਈ। ਇਸ ਮਗਰੋਂ ਉਹ ਤੁਰਨ-ਫਿਰਨ ਲੱਗੇ। ਸਾਲ 2014 ਤੱਕ ਉਹ ਪੂਰੀ ਤਰ੍ਹਾਂ ਠੀਕ ਹੋ ਗਏ। ਡੌਗ ਲਿੰਡਸੇ ਦੀ ਉਮਰ ਫਿਲਹਾਲ 41 ਸਾਲ ਹੋ ਚੁੱਕੀ ਹੈ ਤੇ ਹੁਣ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।

Share this Article
Leave a comment