ਟਰੰਪ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਸਾਜਿਸ਼! ਇੱਕ ਵਿਅਕਤੀ ਗ੍ਰਿਫਤਾਰ

Global Team
2 Min Read

ਕੈਲੀਫੋਰਨੀਆ: ਕੈਲੀਫੋਰਨੀਆ ਦੇ ਕੋਚੇਲਾ ਵਿੱਚ ਸ਼ਨੀਵਾਰ ਨੂੰ ਟਰੰਪ ਦੀ ਰੈਲੀ ਦੇ ਨੇੜ੍ਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਉਸ ਵਿਅਕਤੀ ਕੋਲੋਂ ਇੱਕ ਸ਼ਾਟ ਗਨ, ਇੱਕ ਹੈਂਡ ਗਨ ਅਤੇ ਇੱਕ ਜਾਅਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸ਼ੱਕੀ ਦੀ ਪਛਾਣ 49 ਸਾਲਾ ਵੇਮ ਮਿਲਰ ਵਜੋਂ ਹੋਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਜਦੋਂ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਹਥਿਆਰਬੰਦ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਸ਼ੱਕੀ ਦੀ ਕਾਲੀ ਐਸਯੂਵੀ ਵਿੱਚੋਂ ਇੱਕ ਸ਼ਾਟਗਨ, ਇੱਕ ਲੋਡਡ ਹੈਂਡਗਨ ਅਤੇ 1 ਉੱਚ ਸਮਰੱਥਾ ਵਾਲੀ ਮੈਗਜ਼ੀਨ ਬਰਾਮਦ ਕੀਤੀ ਹੈ। ਰਿਵਰਸਾਈਡ ਕਾਉਂਟੀ ਸ਼ੈਰਿਫ ਚੈਡ ਬਿਆਂਕੋ ਨੇ ਕਿਹਾ ਕਿ ਉਸ ਕੋਲ ਜਾਅਲੀ ਪ੍ਰੈਸ ਅਤੇ ਵੀਆਈਪੀ ਪਾਸ ਸਨ, ਜਿਸ ਨੇ ਸ਼ੱਕ ਪੈਦਾ ਕੀਤਾ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 49 ਸਾਲਾ ਸ਼ੱਕੀ ਵਿਅਕਤੀ ਦਾ ਨਾਂ ਵੇਮ ਮਿਲਰ ਹੈ। ਸ਼ੱਕੀ ਮਿਲਰ ‘ਤੇ ਹਥਿਆਰ ਰੱਖਣ ਦੇ ਦੋ ਦੋਸ਼ ਲਗਾਏ ਗਏ ਹਨ ਅਤੇ $5,000 ਦੇ ਬਾਂਡ ‘ਤੇ ਰਿਹਾਅ ਕੀਤਾ ਗਿਆ ਹੈ। ਉਸ ਨੂੰ 2 ਜਨਵਰੀ, 2025 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਰਿਵਰਸਾਈਡ ਕਾਉਂਟੀ ਸ਼ੈਰਿਫ ਜਲਦੀ ਹੀ ਕੇਸ ਬਾਰੇ ਪੂਰੀ ਜਾਣਕਾਰੀ ਲਈ ਇੱਕ ਪ੍ਰੈਸ ਕਾਨਫਰੰਸ ਕਰੇਗਾ।

ਦਰਅਸਲ, ਤਿੰਨ ਮਹੀਨੇ ਪਹਿਲਾਂ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਟਰੰਪ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ 16 ਸਤੰਬਰ ਨੂੰ ਟਰੰਪ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਟਰੰਪ ਉਸ ਸਮੇਂ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਅੰਤਰਰਾਸ਼ਟਰੀ ਗੋਲਫ ਕਲੱਬ ਵਿੱਚ ਖੇਡ ਰਹੇ ਸਨ। ਉਦੋਂ ਉਨ੍ਹਾਂ ਦੀ ਸੁਰੱਖਿਆ ‘ਚ ਲੱਗੇ ਸੀਕ੍ਰੇਟ ਸਰਵਿਸ ਏਜੰਟ ਨੇ ਇਕ ਵਿਅਕਤੀ ਨੂੰ ਹਥਿਆਰਾਂ ਸਮੇਤ ਝਾੜੀਆਂ ‘ਚ ਲੁਕਿਆ ਦੇਖਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment