ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਲਿਆਏ ਗਏ ਮਹਾਦੋਸ਼ ਪ੍ਰਸਤਾਵ ਦੇ ਸਮਰਥਨ ਵਿੱਚ ਜਿਆਦਾਤਰ ਸਾਂਸਦਾਂ ਨੇ ਵੋਟ ਕੀਤੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਉਸ ਆਫ ਰਿਪ੍ਰਜੈਂਟੇਟਿਵ ਵਿੱਚ ਇਹ ਪ੍ਰਸਤਾਵ 197 ਦੇ ਮੁਕਾਬਲੇ 229 ਵੋਟਾਂ ਨਾਲ ਪਾਸ ਹੋ ਗਿਆ ਹੈ।
ਇਸਦਾ ਮਤਲਬ ਹੈ ਕਿ ਹੁਣ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ਦੀ ਕਾਰਵਾਈ ਕੀਤੀ ਜਾਵੇਗੀ। ਅਮਰੀਕੀ ਸੰਸਦ ‘ਚ ਬੁੱਧਵਾਰ ਨੂੰ ਲਗਭਗ 10 ਘੰਟੇ ਤੱਕ ਬਹਿਸ ਹੋਈ ਇਸ ਦੌਰਾਨ ਡੈਮੋਕਰੈਟਿਕ ਸੁਸਨ ਡੇਵੀਸ ਨੇ ਸਦਨ ਵਿੱਚ ਜ਼ਬਰਦਸਤ ਭਾਸ਼ਣ ਦਿੰਦੇ ਹੋਏ ਕਿਹਾ ਕਿ ਅਸੀ ਰਾਸ਼ਟਰਪਤੀ ‘ਤੇ ਮਹਾਂਦੋਸ਼ ਨਹੀਂ ਲਗਾ ਰਹੇ ਹਾਂ ਉਹ ਖੁਦ ਹੀ ਅਜਿਹਾ ਕਰ ਰਹੇ ਹਨ। ਤੁਸੀ ਰਾਸ਼ਟਰਪਤੀ ਹੋ ਅਤੇ ਤੁਸੀ ਇਨਸਾਫ ਵਿੱਚ ਅੜਚਨ ਪਾਉਂਦੇ ਹੋ। ਤੁਸੀ ਇੱਕ ਵਿਦੇਸ਼ੀ ਨੇਤਾ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਹੋ, ਤੁਸੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ। ਤੁਹਾਡਾ ਮਹਾਂਦੋਸ਼ ਹੋਵੇਗਾ. ਕਹਾਣੀ ਖਤਮ . . .
ਗੌਰਤਲਬ ਹੈ ਕਿ ਡੈਮੋਕ੍ਰੇਟ ਸਾਂਸਦਾਂ ਨੇ ਟਰੰਪ ‘ਤੇ 2020 ਰਾਸ਼ਟਰਪਤੀ ਚੋਣਾਂ ਦੇ ਉਨ੍ਹਾਂ ਦੇ ਪ੍ਰਮੁੱਖ ਵਿਰੋਧੀਆਂ ਵਿਚੋਂ ਇਕ ਜੋਅ ਬਿਡੇਨ ਨੂੰ ਨੁਕਸਾਨ ਪਹੁੰਚਾਉਣ ਲਈ ਯੂਕਰੇਨ ਦੇ ਰਾਸ਼ਟਰਪਤੀ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ।