ਮੋਗਾ: ਪੰਜਾਬ ‘ਚ ਪਹਿਲਾਂ ਤੋਂ ਚੱਲ ਰਹੀਆਂ ਤਿੰਨ ਕਬੱਡੀ ਫੈਡਰੇਸ਼ਨਾ ‘ਚੋਂ ਨਿਕਲ ਕੇ ਆਈ ਅੰਤਰਾਸ਼ਟਰੀ ਕਬੱਡੀ ਖ਼ਿਡਾਰੀਆਂ ਅਤੇ ਖ਼ੇਡ ਪ੍ਰਮੋਟਰਾਂ ਵਲੋਂ ‘ਮੇਜਰ ਲੀਗ ਕਬੱਡੀ ਫੈਡਰੇਸ਼ਨ’ ਬਣਾਈ ਗਈ ਹੈ। ਇਸ ਫੈਡਰੇਸ਼ਨ ਦੇ ਅਹੁਦੇਦਾਰਾਂ ਤੇ ਖ਼ਿਡਾਰੀਆਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਨਾਲ ਸਬੰਧ ਹੋਣ ਦੇ ਅਤੇ ਡਰੱਗ ਮਨੀ ਦੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਨ ਲਈ ਮੋਗਾ ‘ਚ ਪ੍ਰੈੱਸ ਕਾਨਫਰੰਸ ਕੀਤੀ ।
ਜਿੱਥੇ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਖ਼ਿਡਾਰੀਆਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਸ਼ਿਕਾਇਤ ਦੂਜੀ ਫੈਡਰੇਸ਼ਨ ਦੇ ਆਗੂਆਂ ਵਲੋਂ ਦਿੱਤੀ ਗਈ ਹੈ ਉਸ ‘ਚ ਰੱਤੀ ਭਰ ਵੀ ਸੱਚਾਈ ਨਹੀਂ।
ਅਸਲੀਅਤ ਇਹ ਐ ਕਿ 4 ਮਹੀਨੇ ਪਹਿਲਾ ਹੋਂਦ ‘ਚ ਆਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 11 ਟੀਮਾਂ ਨੂੰ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਲਈ ਪਹਿਲਾਂ ਹੀ ਬੁੱਕ ਕਰ ਲਿਆ ਗਿਆ ਸੀ। ਇਸ ਕਰਕੇ ਸਾਡੀ ਫੈਡਰੇਸ਼ਨ ਦੀ ਚੜ੍ਹਤ ਨੂੰ ਰੋਕਣ ਲਈ ਜਾਣ ਬੁੱਝ ਕੇ ਅਜਿਹੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।