ਜ਼ਿਲ੍ਹਾ ਮੋਗਾ ਦੇ ਬੈਂਕ ਸਵੇਰੇ 11 ਵਜੇ ਤੋ ਸ਼ਾਮ 4 ਵਜੇ ਤੱਕ ਖੁੱਲ੍ਹੇ ਰਹਿਣਗੇ-ਡੀ.ਸੀ.

TeamGlobalPunjab
2 Min Read

ਮੋਗਾ  : ਜ਼ਿਲ੍ਹਾ ਮੈਜਿਸਟ੍ਰ਼ੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਬੈਕ 31 ਮਾਰਚ ਅਤੇ 1 ਅਪ੍ਰੈਲ ਨੂੰ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸਾਰੇ ਬੈਕਾਂ ਦੀਆਂ ਬਰਾਚਾਂ, ਏ.ਟੀ.ਅੇੈਮ., ਬੈਕਿੰਗ ਕੋਰੈਸਪੋਡੈਟ, ਕੈਸ਼ ਪਾਉਣ ਵਾਲੀਆਂ ਏਜੰਸੀਆਂ ਅਤੇ ਤਕਨੀਕੀ ਸਹਾਇਤਾ ਦੇਣ ਵਾਲੇ ਲੋਕਾਂ ਲਈ ਵੀ ਬੈਕ 31 ਮਾਰਚ ਨੂੰ ਖੁੱਲ੍ਹਾ ਹੋਵੇਗਾ।
ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਨੂੰ ਵੀ ਬੈਕ ਖੁੱਲ੍ਹੇ ਰਹਿਣਗੇ ਪ੍ਰੰਤੂ ਕੋਈ ਵੀ ਪਬਲਿਕ ਡੀਲਿੰਗ ਨਹੀ ਹੋਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬੈਕਾਂ ਵੱਲੋ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਹੀ ਕਰਫਿਊ ਪਾਸ ਵਜੋ ਇਸਤੇਮਾਲ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ 31 ਮਾਰਚ ਨੂੰ ਸਾਰੇ ਹੀ ਬੈਕ ਆਪਣਾ ਕੰਮ ਆਮ ਕੰਮ ਵਾਂਗ ਹੀ ਕਰਨਗੇ ਅਤੇ ਸਾਰੇ ਸਰਕਾਰੀ ਲੈਣ ਦੇਣ ਕਰਨਗੇ। ਇਹ ਸਾਰੇ ਬੈਕ ਸਵੇਰੇ 11 ਵਜੇ ਤੋ 4 ਵਜੇ ਤੱਕ ਅਤੇ ਇਨ੍ਹਾਂ ਬੈਕਾਂ ਦੇ ਪ੍ਰਸਾਸ਼ਨਿਕ ਦਫ਼ਤਰ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।
ਉਨ੍ਹਾਂ ਕਿਹਾ ਕਿ 3 ਅਪ੍ਰੈਲ ਤੋ ਬਾਅਦ ਸਾਰੇ ਬੈਕ ਵਾਰੀ ਵਾਰੀ ਸਿਰ ਹਫ਼ਤੇ ਵਿੱਚ ਦੋ ਵਾਰੀ ਦੇ ਹਿਸਾਬ ਨਾਲ ਖੁੱਲਣਗੇ। ਇਸੇ ਤਰ੍ਹਾਂ ਹਰ ਹਫ਼ਤੇ ਕੇਵਲ ਇਕ ਤਿਹਾਈ ਬੈਕ ਹੀ ਜ਼ਿਲ੍ਹੇ ਵਿੱਚ ਕੰਮ ਕਰਨਗੇ। ਇਸ ਤੋ ਇਲਾਵਾ ਲੀਡ ਬੈੇਕ ਮੈਨੇਜਰ ਮੋਗਾ ਵੱਲੋ 3 ਅਪ੍ਰੈਲ ਤੱਕ ਦਿੱਤੇ ਗਏ ਰੋਸਟਰ ਮੁਤਾਬਿਕ ਬੇੈਕਾਂ ਵੱਲੋ ਕੰਮ ਕੀਤਾ ਜਾਵੇਗਾ।
ਬੈਕਿੰਗ ਕੋਰੈਸਪੋਡੈਟ ਨੂੰ, ਜਿਹੜੇ ਕਿ ਪੇਡੂ ਖੇਤਰਾਂ ਵਿੱਚ ਸੁਰੱਖਿਆ ਸਟਾਫ ਨਾਲਾ ਆਪਣੀਆਂ ਸੇਵਾਵਾਂ ਦੇਣਗੇ, ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਕੰਮ ਕਰਨ ਦੌਰਾਨ ਸਮਾਜਿਕ ਦੂਰੀ ਅਤੇ ਸਾਫ ਸਫਾਂਈ ਦਾ ਖਿਆਲ ਰੱਖਣਗੇ।

Share this Article
Leave a comment