ਓਲੰਪਿਕ ਅਤੇ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਬਾਰੇ ਵੱਡੇ ਐਲਾਨ

TeamGlobalPunjab
1 Min Read

ਨਿਊਜ਼ ਡੈਸਕ : ਵੀਰਵਾਰ ਨੂੰ ਖੇਡਾਂ ਦੀ ਦੁਨੀਆ ਨਾਲ ਸੰਬੰਧਤ ਦੋ ਵੱਡੇ ਐਲਾਨ ਕੀਤੇ ਗਏ। ਖੇਡਾਂ ਦੇ ਮਹਾਕੁੰਭ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦੇ ਦਰਸ਼ਕਾਂ ਬਾਰੇ ਜਾਪਾਨ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ ਤਾਂ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਓਲੰਪਿਕ ਬਾਰੇ ਵੱਡਾ ਐਲਾਨ : ਬਿਨਾਂ ਦਰਸ਼ਕਾਂ ਦੇ ਹੋਣਗੇ ਓਲੰਪਿਕ ਖੇਡਾਂ ਦੇ ਮੁਕਾਬਲੇ

 

ਟੋਕੀਓ : ਜਾਪਾਨ ਵਿਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਕਹਿਰ ਨੂੰ ਦੇਖਦੇ ਹੋਏ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੇ ਟੋਕੀਓ ਵਿਚ ਐਮਰਜੈਂਸੀ ਲਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਜ਼ਾਹਿਰ ਹੈ ਕਿ ਹੁਣ ਓਲੰਪਿਕ ਖੇਡਾਂ ਐਮਰਜੈਂਸੀ ਵਿਚਾਲੇ ਹੋਣਗੀਆਂ ਤੇ ਉਸ ਵਿਚ ਦਰਸ਼ਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।

ਏਸ਼ਿਆਈ ਖੇਡਾਂ ਕੋਰੋਨਾ ਕਾਰਨ ਹੋਈਆਂ ਮੁਲਤਵੀ

 

ਹਨੋਈ : ਵੀਅਤਨਾਮ ‘ਚ ਹੋਣ ਵਾਲੀਆਂ ਦੱਖਣੀ-ਪੂਰਬੀ ਏਸ਼ਿਆਈ ਖੇਡਾਂ 2021 ਨੂੰ ਖੇਤਰ ਵਿਚ ਕੋਵਿਡ-19 ਦੇ ਮਾਮਲਿਆਂ ਕਾਰਨ ਅਗਲੇ ਸਾਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਖਣੀ-ਪੂਰਬੀ ਏਸ਼ਿਆਈ ਖੇਡ ਮਹਾਸੰਘ (ਐੱਸਜੀਐੱਫ) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।

Share This Article
Leave a Comment