ਨਿਊਜ਼ ਡੈਸਕ: ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। 18 ਟਰੈਵਲ ਏਜੰਟਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਏਜੰਸੀਆਂ ਸੋਸ਼ਲ ਮੀਡੀਆ ‘ਤੇ ਵਿਦੇਸ਼ਾਂ ‘ਚ ਨੌਕਰੀਆਂ ਦੇ ਫਰਜ਼ੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਠੱਗਦੀਆਂ ਸਨ। ਹੁਣ ਤੱਕ ਕੁੱਲ 43 ਟਰੈਵਲ ਏਜੰਸੀਆਂ ਵਿਰੁੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ।
ਏਡੀਜੀਪੀ ਐਨਆਰਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਹ ਟਰੈਵਲ ਏਜੰਟ ਬਿਨਾਂ ਲੋੜੀਂਦੇ ਲਾਇਸੈਂਸ ਤੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਦਾ ਲਾਲਚ ਦੇ ਰਹੇ ਸਨ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਤੱਕ ਪਹੁੰਚਣ ਲਈ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ। ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸੂਬੇ ਦੇ ਵੱਖ-ਵੱਖ ਥਾਣਿਆਂ ‘ਚ ਇਮੀਗ੍ਰੇਸ਼ਨ ਐਕਟ ਦੀ ਧਾਰਾ 24/25 ਤਹਿਤ ਕੁੱਲ 18 ਨਵੀਆਂ ਐੱਫ.ਆਈ.ਆਰ. ਇਨ੍ਹਾਂ ਫਰਜ਼ੀ ਏਜੰਟਾਂ ਵਿੱਚ ਅੰਮ੍ਰਿਤਸਰ, ਮੁਹਾਲੀ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਿਲ ਹਨ। 18 ਨਵੀਆਂ ਐਫਆਈਆਰਜ਼ ਵਿੱਚੋਂ ਸਤੰਬਰ ਮਹੀਨੇ ਵਿੱਚ 6 ਅਤੇ ਅਕਤੂਬਰ ਵਿੱਚ 12 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਪੁਲਿਸ ਵੱਲੋਂ ਜਿਨ੍ਹਾਂ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਨ ਪੁਆਇੰਟ ਸਰਵਿਸਿਜ਼ ਸੈਕਟਰ-115 ਖਰੜ, ਸਾਈ ਏਂਜਲ ਗਰੁੱਪ ਸੈਕਟਰ-78 ਮੁਹਾਲੀ, ਭਾਰਤ ਇਮੀਗ੍ਰੇਸ਼ਨ ਅਮਲੋਹ ਨੇੜੇ ਸੇਵਕ ਪੈਟਰੋਲ ਪੰਪ ਫਤਹਿਗੜ੍ਹ ਸਾਹਿਬ, ਮਾਸਟਰ ਮਾਈਂਡ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਕੰਸਲਟੈਂਟ ਆਨੰਦਪੁਰ ਸਾਹਿਬ, ਏ.ਵੀ.ਪੀ. ਬਠਿੰਡਾ, ਸਕਾਈ ਬ੍ਰਿਜ ਇਮੀਗ੍ਰੇਸ਼ਨ ਬਠਿੰਡਾ, ਗੇਟਵੇ ਇਮੀਗ੍ਰੇਸ਼ਨ ਪਟਿਆਲਾ, ਮਾਸਟਰ ਇਮੀਗ੍ਰੇਸ਼ਨ ਰਾਜਪੁਰਾ, ਹੰਬਲ ਇਮੀਗ੍ਰੇਸ਼ਨ ਅੰਮ੍ਰਿਤਸਰ, ਦ ਹੰਬਲ ਇਮੀਗ੍ਰੇਸ਼ਨ ਲੁਧਿਆਣਾ, ਈਵੀਏਏ ਇਮੀਗ੍ਰੇਸ਼ਨ ਲੁਧਿਆਣਾ, ਕੌਰ ਇਮੀਗ੍ਰੇਸ਼ਨ ਸੈਂਟਰ ਮੋਗਾ, ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ ਐੱਫ.ਸੀ.ਆਰ ਰੋਡ ਅੰਮ੍ਰਿਤਸਰ, ਆਹੂਜਾ ਇਮੀਗ੍ਰੇਸ਼ਨ ਜੰਡਿਆਲਾ ਰੋਡ, ਐਚ.ਡੀ.ਐੱਫ.ਸੀ. ਬੈਂਕ ਤਰਨਤਾਰਨ ਨੇੜੇ, ਜੇ.ਐੱਮ.ਸੀ. ਅੰਮ੍ਰਿਤਸਰ ਪਹਿਲੀ ਮੰਜ਼ਿਲ, 100 ਫੁੱਟੀ ਰੋਡ ਅੰਮ੍ਰਿਤਸਰ ਕਾਲੋਨੀ, ਰੂੜ੍ਹਾਸੇ, ਆਈ.ਐੱਮ. ਯੂਨੀਕ ਐਂਟਰਪ੍ਰਾਈਜ਼ਿਜ਼ ਮੈਗਾ ਮਾਰਕੀਟ ਨਿਊ ਸਨੀ ਐਨਕਲੇਵ ਸੈਕਟਰ 123 ਮੋਹਾਲੀ ਐਂਡ ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ ਵੀਜ਼ਾ), ਪਹਿਲੀ ਮੰਜ਼ਿਲ ਖੰਨਾ ਕੰਪਲੈਕਸ, ਰੂਪਨਗਰ ਸ਼ਾਮਲ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।