‘ਮੈਂ ਵੀ ਹਰਜੀਤ’: ਪੰਜਾਬ ਪੁਲਿਸ ਵੱਲੋਂ ਆਪਣੇ ਬਹਾਦਰ ਜਵਾਨ ਨੂੰ ਸਨਮਾਨ ਦੇਣ ਦੀ ਅਨੌਖੀ ਪਹਿਲ

TeamGlobalPunjab
2 Min Read

ਚੰਡੀਗੜ੍ਹ: ਪਟਿਆਲਾ ਵਿੱਚ ਕਰਫਿਊ ਦੌਰਾਨ ਜ਼ਖ਼ਮੀ ਹੋਏ ਜਵਾਨ ਹਰਜੀਤ ਸਿੰਘ ਨੂੰ ਸਨਮਾਨ ਦੇਣ ਲਈ ਪੰਜਾਬ ਪੁਲਿਸ ਨੇ ਅਨੌਖੀ ਕੈਂਪੇਨ ਚਲਾਈ ਹੈ। ਡੀਜੀਪੀ ਦਿਨਕਰ ਗੁਪਤਾ ਨੇ 80 ਹਜ਼ਾਰ ਪੁਲਸਕਰਮੀਆਂ ਦੇ ਨਾਲ ਆਪਣੀ ਵਰਦੀ ‘ਤੇ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਲਗਾਈ ਅਤੇ ‘ਮੈਂ ਵੀ ਹਰਜੀਤ’ #MaibhiHarjeet ਕੈਂਪੇਨ ਦੀ ਅਗਵਾਈ ਕੀਤੀ।

ਦੱਸ ਦਈਏ ਕਿ ਹਰਜੀਤ ਸਿੰਘ ਦੀ ਬਹਾਦਰੀ ਦੇ ਸਨਮਾਨ ਵਿੱਚ ਬੀਤੇ ਦਿਨਾਂ ਉਨ੍ਹਾਂ ਦਾ ਪ੍ਰਮੋਸ਼ਨ ਸਨ ਇੰਸਪੈਕਟਰ ਵੱਜੋਂ ਕਰ ਦਿੱਤਾ ਗਿਆ ਸੀ।

 

ਡੀਜੀਪੀ ਦਿਨਕਰ ਗੁਪਤਾ ਨੇ ਪਟਿਆਲਾ ਸਬਜ਼ੀ ਮੰਡੀ ਵਿੱਚ ਹਰਜੀਤ ਸਿੰਘ ਦੇ ਨਾਲ ਵਾਪਰੇ ਹਾਦਸੇ ਦੇ ਮੱਦੇਨਜਰ ਕੋਰੋਨਾ ਵਾਰਿਅਰਸ ਦੇ ਪ੍ਰਤੀ ਸਨਮਾਨ ਵਿਖਾਉਣ ਲਈ ਮੈਂ ਵੀ ਹਰਜੀਤ ਮੁਹਿੰਮ ਚਲਾਈ ਹੈ। ਉਨ੍ਹਾਂ ਨੇ ਕਿਹਾ ਹਰਜੀਤ ਸਿੰਘ ਪੁਲਿਸ ਅਤੇ ਦੂੱਜੇ ਫਰੰਟਲਾਇਨ ਵਰਕਰਸ ‘ਤੇ ਹੋ ਰਹੇ ਹਮਲੇ ਦੇ ਖਿਲਾਫ ਸਿੰਬਲ ਬਣ ਚੁੱਕੇ ਹਨ। ਇਸ ਮੌਕੇ ‘ਤੇ ਡੀਜੀਪੀ ਨੇ ਹਰਜੀਤ ਸਿੰਘ ਦੇ ਸਮਰਥਨ ਵਿੱਚ ਇੱਕ ਦਿਨ ਲਈ ਉਨ੍ਹਾਂ ਦੇ ਨਾਮ ਦਾ ਬੈਚ ਆਪਣੀ ਯੂਨਿਫਾਰਮ ‘ਤੇ ਲਗਾਇਆ।

ਡੀਜੀਪੀ ਨੇ ਅੱਗੇ ਦੱਸਿਆ ਹਰਜੀਤ ਸਿੰਘ ਨੂੰ ਪ੍ਰਮੋਟ ਕਰ ASI ਤੋਂ ਸਭ – ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਪ੍ਰਤੀ ਸਨਮਾਨ ਵਿਖਾਉਣ ਲਈ ਇਹ ਪੰਜਾਬ ਪੁਲਿਸ ਦਾ ਇੱਕ ਛੋਟਾ ਜਿਹਾ ਕਦਮ ਹੈ। ਸਾਰੇ ਪੁਲਸਕਰਮੀ ਆਪਣੀ ਵਰਦੀ ਉੱਤੇ ਹਰਜੀਤ ਸਿੰਘ ਦੇ ਨਾਮ ਦਾ ਬੈਚ ਲਗਾਕੇ ਡਿਊਟੀ ਦੇ ਰਹੇ ਹਨ । ਇਸਦੇ ਨਾਲ ਹੀ ‘ਮੈਂ ਵੀ ਹਾਂ ਹਰਜੀਤ ਸਿੰਘ’ ਦੇ ਨਾਅਰੇ ਵੀ ਲਗਾ ਰਹੇ ਹਨ।

Share This Article
Leave a Comment