ਮਹਾਕਾਲੇਸ਼ਵਰ ਮੰਦਿਰ ਸ਼ਰਧਾਲੂਆਂ ਲਈ 28 ਜੂਨ ਤੋਂ ਖੁੱਲ੍ਹੇਗਾ, ਜਾਣੋ ਦਰਸ਼ਨਾਂ ਲਈ ਕੀ-ਕੀ ਹੈ ਜ਼ਰੂਰੀ

TeamGlobalPunjab
2 Min Read

ਉੱਜੈਨ : ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਤੋਂ ਬਾਅਦ, ਮਹਾਕਾਲੇਸ਼ਵਰ ਦੇ ਪ੍ਰਸਿੱਧ ਮੰਦਰ ਨੂੰ ਸ਼ਰਧਾਲੂਆਂ ਲਈ 80 ਦਿਨਾਂ ਬਾਅਦ 28 ਜੂਨ ਤੋਂ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

ਮਹਾਕਲੇਸ਼ਵਰ ਮੰਦਰ ਪ੍ਰਬੰਧਨ ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਇਸ ਸਾਲ 9 ਅਪ੍ਰੈਲ ਤੋਂ ਮੰਦਰ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਸੀ। ਮਹਾਂਮਾਰੀ ਕਾਰਨ ਦੂਜੀ ਵਾਰ ਮੰਦਰ ਨੂੰ ਬੰਦ ਕਰਨਾ ਪਿਆ।

ਮੰਦਰ ਦੇ ਸਹਾਇਕ ਪ੍ਰਬੰਧਕ ਆਰ. ਕੇ. ਤਿਵਾੜੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉੱਜੈਨ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਦੀ ਬੈਠਕ ਵਿੱਚ ਸ਼ਰਧਾਲੂਆਂ ਲਈ ਮੰਦਰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਇਸ ਦੀ ਰੂਪ ਰੇਖਾ ਦਾ ਫੈਸਲਾ ਮੰਦਰ ਪ੍ਰਬੰਧਨ ਕਮੇਟੀ ਇਕ ਹਫਤੇ ਦੇ ਅੰਦਰ-ਅੰਦਰ ਕਰ ਦੇਵੇਗੀ। ਮੰਦਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਪਏਗੀ।

ਮਹਾਕਲੇਸ਼ਵਰ ਮੰਦਰ, ਉੱਜੈਨ

 

ਦਰਸ਼ਨਾਂ ਲਈ ਇਹ ਕਰਨਾ ਹੈ ਜ਼ਰੂਰੀ

ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਮੰਦਰ ਵਿੱਚ ਦਾਖਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਾਨਾ ਹੁੰਦਾ ਹੈ। ਰਜਿਸਟ੍ਰੇਸ਼ਨ ਦੇ ਨਾਲ ਸ਼ਰਧਾਲੂਆਂ ਨੂੰ ਟੀਕਾਕਰਨ ਸਰਟੀਫਿਕੇਟ ਸਮੇਤ, ਕੋਵਿਡ-19 ਦੀ ਇੱਕ ਜਾਂਚ ਰਿਪੋਰਟ ਵੀ ਦੇਣੀ ਪਏਗੀ,  ਜਿਸ ਵਿੱਚ ਕੋਰੋਨਾ ਨੈਗੇਟਿਵ ਹੋਣਾ ਜ਼ਰੂਰੀ ਹੈ। ਤਿਵਾੜੀ ਨੇ ਕਿਹਾ ਕਿ ਉਨ੍ਹਾਂ ਸ਼ਰਧਾਲੂਆਂ ਦੀ ਜਾਂਚ ਲਈ ਇਥੇ ਇਕ ਕੇਂਦਰ ਸਥਾਪਤ ਕੀਤਾ ਜਾਵੇਗਾ ਜੋ ਆਪਣੀ ਜਾਂਚ ਰਿਪੋਰਟਾਂ ਤੁਰੰਤ ਨਹੀਂ ਲਿਆ ਸਕਦੇ।

ਉੱਜੈਨ ਦਾ ਮਹਾਕਲੇਸ਼ਵਰ ਮੰਦਰ ਦੇਸ਼ ਵਿਚ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਵਿਚੋਂ ਇੱਕ ਹੈ। ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ।

Share This Article
Leave a Comment