ਗਲਵਾਨ ਘਾਟੀ ਦੇ ਵੀਰਾਂ ਦਾ ਸਨਮਾਨ, ਸ਼ਹੀਦ ਸੰਤੋਸ਼ ਬਾਬੂ ਨੂੰ ‘ਪਰਮਵੀਰ ਚੱਕਰ’

TeamGlobalPunjab
3 Min Read

ਨਵੀਂ ਦਿੱਲੀ : ਗਲਵਾਨ ਹਮਲੇ ‘ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਨੂੰ ਮੰਗਲਵਾਰ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪਰਮਵੀਰ ਚੱਕਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਫੌਜੀ ਪੁਰਸਕਾਰ ਹੈ। 16 ਬਿਹਾਰ ਰੈਜੀਮੈਂਟ ਦੇ ਕਰਨਲ ਬਿਕੁਮਾਲਾ ਸੰਤੋਸ਼ ਬਾਬੂ, 15 ਜੂਨ, 2020 ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਆਪ੍ਰੇਸ਼ਨ ਸਨੋ-ਲੀਓਪਾਰਡ ਦੌਰਾਨ, ਕਮਾਂਡਿੰਗ ਅਫਸਰ (ਸੀਓ) ਵਜੋਂ ਇੱਕ ਨਿਰੀਖਣ ਪੋਸਟ ਸਥਾਪਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਆਖਰੀ ਸਾਹ ਤੱਕ ਸੰਘਰਸ਼ ਦੀ ਅਗਵਾਈ ਕੀਤੀ। ਦੁਸ਼ਮਣ ਸੈਨਿਕਾਂ ਦੀ ਹਿੰਸਕ ਕਾਰਵਾਈ ਦਾ ਸਾਹਮਣਾ ਕਰਦੇ ਹੋਏ ਉਹ ਦਲੇਰੀ ਨਾਲ ਖੜ੍ਹੇ ਰਹੇ ਅਤੇ ਭਾਰਤੀ ਸੈਨਿਕਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਦਾ ਡੱਟ ਕੇ ਵਿਰੋਧ ਕੀਤਾ। ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ 20 ਸੈਨਿਕ ਸ਼ਹੀਦ ਹੋ ਗਏ ਸਨ। ਇਸ ਦੌਰਾਨ ਚੀਨ ਦੇ ਵੀ ਤਿੰਨ ਦਰਜਨ ਤੋਂ ਵੱਧ ਫੌਜੀ ਮਾਰੇ ਗਏ ਸਨ।

 

ਸ਼ਹੀਦ ਕਰਨਲ ਸੰਤੋਸ਼ ਬਾਬੂ ਦੀ ਮਾਂ ਅਤੇ ਪਤਨੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਸਨਮਾਨ ਪ੍ਰਾਪਤ ਕੀਤਾ

ਨਾਇਬ ਸੂਬੇਦਾਰ ਨਾਦੂਰਾਮ ਸੋਰੇਨ ਨੂੰ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਪਤਨੀ ਨੂੰ ਇਹ ਪੁਰਸਕਾਰ ਦਿੱਤਾ। ਉਨ੍ਹਾਂ ਨੂੰ ਇਹ ਸਨਮਾਨ ਓਪਰੇਸ਼ਨ ਸਨੋ ਲੀਓਪਾਰਡ ਵਿੱਚ ਚੀਨੀ ਫੌਜ ਦੇ ਭਿਆਨਕ ਹਮਲੇ ਦੇ ਖਿਲਾਫ ਉਨ੍ਹਾਂ ਦੀ ਬਹਾਦਰੀ ਭਰੀ ਕਾਰਵਾਈ ਲਈ ਮਿਲਿਆ ਹੈ।

 

 

ਸ਼ਹੀਦ ਨਾਇਬ ਸੂਬੇਦਾਰ ਨਾਦੂਰਾਮ ਸੋਰੇਨ ਦੀ ਪਤਨੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਵੀਰ ਚੱਕਰ ਪੁਰਸਕਾਰ ਪ੍ਰਾਪਤ ਕੀਤਾ

ਸਿਪਾਹੀ ਗੁਰਤੇਜ ਸਿੰਘ ਨੂੰ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਹ ਪੁਰਸਕਾਰ ਦਿੱਤਾ। ਗੁਰਤੇਜ ਸਿੰਘ ਨੂੰ ਇਹ ਸਨਮਾਨ ਓਪਰੇਸ਼ਨ ਸਨੋ ਲੀਓਪਾਰਡ ਦੌਰਾਨ ਬਹਾਦਰੀ ਭਰੀ ਕਾਰਵਾਈ ਲਈ ਮਿਲਿਆ ਹੈ।

 

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਹੀਦ ਗੁਰਤੇਜ ਸਿੰਘ ਦੇ ਮਾਪਿਆਂ ਨੂੰ ਪੁਰਸਕਾਰ ਭੇਟ ਕੀਤਾ

ਸਾਰਜੈਂਟ ਕੇ. ਪਲਾਨੀ ਨੂੰ ਓਪਰੇਸ਼ਨ ਸਨੋ ਲੀਪਰਡ ਦੌਰਾਨ ਉਨ੍ਹਾਂ ਦੀ ਬਹਾਦਰੀ ਲਈ ਵੀਰ ਚੱਕਰ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਪਤਨੀ ਨੂੰ ਇਹ ਪੁਰਸਕਾਰ ਦਿੱਤਾ।

ਸ਼ਹੀਦ ਸਾਰਜੈਂਟ ਕੇ. ਪਲਾਨੀ ਦੀ ਪਤਨੀ ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕਰਦੇ ਹੋਏ

 

 

ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਦੌਰਾਨ ਹੌਲਦਾਰ ਤੇਜਿੰਦਰ ਸਿੰਘ ਨੇ ਚੀਨੀ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ । ਤਜਿੰਦਰ ਸਿੰਘ ਨੂੰ ਉਨ੍ਹਾਂ ਦੀ ਨਿਡਰਤਾ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ।

ਹੌਲਦਾਰ ਤੇਜਿੰਦਰ ਸਿੰਘ ਰਾਸ਼ਟਰਪਤੀ ਤੋਂ ਵੀਰ ਚੱਕਰ ਹਾਸਲ ਕਰਦੇ ਹੋਏ

Share This Article
Leave a Comment